Mayawati, BSP: ਮਾਇਆਵਤੀ ਦੇ ਭਤੀਜੇ ਆਕਾਸ਼ ਦੀ ਬਸਪਾ ਵਿਚ ਵਾਪਸੀ
ਇੱਕ ਹੋਰ ਮੌਕਾ ਦੇਣ ਦਾ ਐਲਾਨ; 40 ਦਿਨ ਬਾਅਦ ਬਸਪਾ ’ਚ ਹੋਈ ਵਾਪਸੀ
Advertisement
ਲਖਨਊ, 13 ਅਪਰੈਲ
ਬਹੁਜਨ ਸਮਾਜ ਪਾਰਟੀ ’ਚੋਂ ਕੱਢੇ ਗਏ ਪਾਰਟੀ ਮੁਖੀ ਮਾਇਆਵਤੀ ਦੇ ਭਤੀਜੇ ਆਕਾਸ਼ ਆਨੰਦ ਦੀ ਬਸਪਾ ਵਿਚ ਵਾਪਸੀ ਹੋ ਗਈ ਹੈ। ਇਹ ਵਾਪਸੀ ਚਾਲੀ ਦਿਨਾਂ ਬਾਅਦ ਹੋਈ ਹੈ। ਪਾਰਟੀ ਸੁਪਰੀਮੋ ਨੇ ਉਸ ਨੂੰ ਮੁਆਫ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਉਸ ਨੇ ਅੱਜ ਆਪਣੀਆਂ ਗਲਤੀਆਂ ਲਈ ਮੁਆਫ਼ੀ ਮੰਗਦਿਆਂ ਪਾਰਟੀ ’ਚ ਵਾਪਸ ਲਏ ਜਾਣ ਦੀ ਮੰਗ ਕੀਤੀ ਸੀ। ਇਸ ਤੋਂ ਕੁਝ ਘੰਟਿਆਂ ਬਾਅਦ ਮਾਇਆਵਤੀ ਨੇ ਉਨ੍ਹਾਂ ਨੂੰ ਇੱਕ ਹੋਰ ਮੌਕਾ ਦੇਣ ਦਾ ਐਲਾਨ ਕਰ ਦਿੱਤਾ। ਮਾਇਆਵਤੀ ਨੇ ਹਾਲਾਂਕਿ ਦੁਹਰਾਇਆ ਕਿ ਉਹ ਆਪਣੇ ਜਿਊਂਦੇ ਜੀਅ ਕਿਸੇ ਨੂੰ ਵੀ ਆਪਣਾ ਜਾਨਸ਼ੀਨ ਨਹੀਂ ਬਣਾਏਗੀ। ਉਨ੍ਹਾਂ ਨਾਲ ਹੀ ਆਕਾਸ਼ ਦੇ ਸਹੁਰੇ ਅਸ਼ੋਕ ਸਿਧਾਰਥ ਨੂੰ ਪਾਰਟੀ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਆਕਾਸ਼ ਆਨੰਦ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਪਾਈ ਪੋਸਟ ’ਚ ਕਿਹਾ ਕਿ ਉਹ ਹੁਣ ਭਵਿੱਖ ’ਚ ਆਪਣੇ ਕਿਸੇ ਵੀ ਸਿਆਸੀ ਫ਼ੈਸਲੇ ਲਈ ਕਿਸੇ ਰਿਸ਼ਤੇਦਾਰ ਜਾਂ ਸਲਾਹਕਾਰ ਤੋਂ ਕੋਈ ਸਲਾਹ ਨਹੀਂ ਲੈਣਗੇ। -ਪੀਟੀਆਈ
Advertisement
Advertisement
×