Mauritius National Day: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੱਖ ਮਹਿਮਾਨ ਵਜੋਂ ਸੱਦਾ
ਉਬੀਰ ਨਕਸ਼ਬਦੀ
ਨਵੀਂ ਦਿੱਲੀ, 22 ਫਰਵਰੀ
Mauritius again invites Chief Guest for its National Day from India ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਰੀਸ਼ਸ ਦੇ 57ਵੇਂ ਕੌਮੀ ਦਿਹਾੜੇ (National Day) ਮੌਕੇ ਮੁੱਖ ਮਹਿਮਾਨ ਹੋਣਗੇ। ਮੌਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨ ਰਾਮਗੁਲਾਮ ਨੇ ਦੇਸ਼ ਦੀ ਸੰਸਦ ਨੂੰ ਆਪਣੇ ਸੰਬੋਘਨ ਦੌਰਾਨ ਕਿਹਾ, ‘‘ਮੈਨੂੰ ਸਦਨ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਸੱਦੇ ’ਤੇ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡੇ National Day ਸਮਾਗਮਾਂ ਲਈ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦੀ ਸਹਿਮਤੀ ਦਿੱਤੀ ਹੈ।"
ਮਾਲਦੀਵਜ਼ ਦੇ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ‘‘ਇਹ ਸਾਡੇ ਦੇਸ਼ ਲਈ ਸੱਚਮੁੱਚ ਇੱਕ ਵਿਲੱਖਣ ਸਨਮਾਨ ਵਾਲੀ ਗੱਲ ਹੈ ਕਿ ਸਾਨੂੰ ਅਜਿਹੀ ਮਾਣਮੱਤੀ ਸ਼ਖਸੀਅਤ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲ ਰਿਹਾ ਹੈ, ਜੋ ਆਪਣੇ ਰੁਝੇਵਿਆਂ ਭਰਪੂਰ ਪ੍ਰੋਗਰਾਮ ਅਤੇ ਪੈਰਿਸ ਅਤੇ ਅਮਰੀਕਾ ਦੇ ਹਾਲੀਆ ਦੌਰਿਆਂ ਦੇ ਬਾਵਜੂਦ ਸਾਨੂੰ ਇਹ ਸਨਮਾਨ ਦੇ ਰਹੇ ਹਨ। ਉਹ ਸਾਡੇ ਸੱਦੇ ਉੱਤੇ ਵਿਸ਼ੇਸ਼ ਮਹਿਮਾਨ ਵਜੋਂ ਇੱਥੇ ਆਉਣ ਲਈ ਸਹਿਮਤ ਹੋਏ ਹਨ।’’
ਉਨ੍ਹਾਂ ਕਿਹਾ ਕਿ ਮੋਦੀ ਦੀ ਫੇਰੀ ਦੋਵਾਂ ਮੁਲਕਾਂ ਦਰਮਿਆਨ ਨੇੜਲੇ ਸਬੰਧਾਂ ਦਾ ਸਬੂਤ ਹੈ। ਮੌਰੀਸ਼ਸ ਹਰ ਸਾਲ 12 ਮਾਰਚ ਨੂੰ ਆਪਣਾ ਕੌਮੀ ਦਿਹਾੜਾ ਮਨਾਉਂਦਾ ਹੈ। ਇਹ ਦਿਨ 1968 ਵਿੱਚ ਬ੍ਰਿਟਿਸ਼ ਸ਼ਾਸਨ ਤੋਂ ਮੌਰੀਸ਼ਸ ਦੀ ਆਜ਼ਾਦੀ ਦੀ ਵਰ੍ਹੇਗੰਢ ਨੂੰ ਦਰਸਾਉਂਦਾ ਹੈ। ਪਿਛਲੇ ਸਾਲ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੌਰੀਸ਼ਸ ਦੇ ਕੌਮੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਸੀ। ਉਹ ਇਸ ਸਮਾਗਮ ਲਈ ਮੁੱਖ ਮਹਿਮਾਨ ਸਨ। ਮੌਰੀਸ਼ਸ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨੂੰ ਸੱਦਾ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਸਬੰਧਾਂ ਨੂੰ ਦਰਸਾਉਂਦਾ ਹੈ।