ਮੁਆਵਜ਼ਾ ਨਾ ਮਿਲਣ ’ਤੇ ਸ਼ਹੀਦ ਅਗਨੀਵੀਰ ਦੀ ਮਾਂ ਹਾਈ ਕੋਰਟ ਪੁੱਜੀ
ਅਪਰੇਸ਼ਨ ਸਿੰਧੂਰ ਦੌਰਾਨ ਜੰਮੂ ਕਸ਼ਮੀਰ ’ਚ ਸਰਹੱਦ ਪਾਰੋਂ ਹੋਈ ਗੋਲੀਬਾਰੀ ’ਚ ਸ਼ਹੀਦ ਹੋਏ ਅਗਨੀਵੀਰ ਮੁਰਲੀ ਨਾਇਕ ਦੀ ਮਾਂ ਨੇ ਸ਼ਹੀਦ ਪੁੱਤ ਦੀ ਮੌਤ ਮਗਰੋਂ ਕੋਈ ਮੁਆਵਜ਼ਾ ਨਾ ਮਿਲਣ ’ਤੇ ਬੰਬੇ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਨਾਇਕ ਦੀ ਮਾਂ ਜੋਤੀਬਾਈ...
Advertisement
ਅਪਰੇਸ਼ਨ ਸਿੰਧੂਰ ਦੌਰਾਨ ਜੰਮੂ ਕਸ਼ਮੀਰ ’ਚ ਸਰਹੱਦ ਪਾਰੋਂ ਹੋਈ ਗੋਲੀਬਾਰੀ ’ਚ ਸ਼ਹੀਦ ਹੋਏ ਅਗਨੀਵੀਰ ਮੁਰਲੀ ਨਾਇਕ ਦੀ ਮਾਂ ਨੇ ਸ਼ਹੀਦ ਪੁੱਤ ਦੀ ਮੌਤ ਮਗਰੋਂ ਕੋਈ ਮੁਆਵਜ਼ਾ ਨਾ ਮਿਲਣ ’ਤੇ ਬੰਬੇ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਨਾਇਕ ਦੀ ਮਾਂ ਜੋਤੀਬਾਈ ਨਾਇਕ ਵੱਲੋਂ ਦਾਇਰ ਪਟੀਸ਼ਨ ’ਚ ਦਾਅਵਾ ਕੀਤਾ ਗਿਆ ਹੈ ਕਿ ‘ਅਗਨੀਪਥ ਯੋਜਨਾ’ ਦੀਆਂ ਕੁਝ ਬੇਨਿਯਮੀਆਂ ਕਾਰਨ ਸ਼ਹੀਦ ਅਗਨੀਵੀਰਾਂ ਦੇ ਪਰਿਵਾਰਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲ ਰਿਹਾ। ਪਟੀਸ਼ਨ ਵਿੱਚ ਡਿਊਟੀ ਦੌਰਾਨ ਮਰਨ ਵਾਲੇ ਅਗਨੀਵੀਰਾਂ ਦੇ ਪਰਿਵਾਰਾਂ ਲਈ ਪੈਨਸ਼ਨਾਂ ਸਣੇ ਹੋਰ ਲਾਭ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ। ਮੁਰਲੀ ਨਾਇਕ 9 ਮਈ ਨੂੰ ਪੁੰਛ ਵਿੱਚ ਸ਼ਹੀਦ ਹੋਇਆ ਸੀ, ਜਦੋਂ ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਸੀ।
Advertisement
Advertisement
×

