ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਆਹ ਵਿਵਾਦ: ਸੁਪਰੀਮ ਕੋਰਟ ਨੇ ਫੌਜ ਦੇ ਪਾਇਲਟ ਤੇ ਪਤਨੀ ਨੂੰ ਇੱਕ-ਦੂਜੇ ਨੂੰ ਮੁਆਫ਼ ਕਰਨ ਲਈ ਕਿਹਾ

ਸੁਪਰੀਮ ਕੋਰਟ ਨੇ 2019 ਦੇ ਬਾਲਾਕੋਟ ਹਮਲੇ ਵਿੱਚ ਸ਼ਾਮਲ ਰਹੇ ਲੜਾਕੂ ਜਹਾਜ਼ ਦੇ ਪਾਇਲਟ ਅਤੇ ਉਸ ਦੀ ਪਤਨੀ ਦਰਮਿਆਨ ਵਿਆਹ ਵਿਵਾਦ ਨਾਲ ਜੁੜੇ ਮਾਮਲੇ ਦੀ ਸੁਣਵਾਈ ਕਰਦਿਆਂ ਜੋੜੇ ਨੂੰ ਇੱਕ-ਦੂਜੇ ਨੂੰ ਮੁਆਫ਼ ਕਰ ਕੇ ਅੱਗੇ ਵਧਣ ਲਈ ਕਿਹਾ। ਪੁਲਵਾਮਾ ਵਿੱਚ...
Advertisement

ਸੁਪਰੀਮ ਕੋਰਟ ਨੇ 2019 ਦੇ ਬਾਲਾਕੋਟ ਹਮਲੇ ਵਿੱਚ ਸ਼ਾਮਲ ਰਹੇ ਲੜਾਕੂ ਜਹਾਜ਼ ਦੇ ਪਾਇਲਟ ਅਤੇ ਉਸ ਦੀ ਪਤਨੀ ਦਰਮਿਆਨ ਵਿਆਹ ਵਿਵਾਦ ਨਾਲ ਜੁੜੇ ਮਾਮਲੇ ਦੀ ਸੁਣਵਾਈ ਕਰਦਿਆਂ ਜੋੜੇ ਨੂੰ ਇੱਕ-ਦੂਜੇ ਨੂੰ ਮੁਆਫ਼ ਕਰ ਕੇ ਅੱਗੇ ਵਧਣ ਲਈ ਕਿਹਾ। ਪੁਲਵਾਮਾ ਵਿੱਚ 14 ਫਰਵਰੀ 2019 ਨੂੰ ਹੋਏ ਅਤਿਵਾਦੀ ਹਮਲੇ ਮਗਰੋਂ ਭਾਰਤੀ ਫੌਜ ਨੇ ਹਵਾਈ ਹਮਲਾ ਕਰ ਕੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਅਤਿਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਸੀ। ਜਸਟਿਸ ਪੀਐੱਸ ਨਰਸਿਮਹਾ ਅਤੇ ਜਸਟਿਸ ਅਤੁਲ ਐੱਸ ਚੰਦੁਰਕਰ ਦੀ ਬੈਂਚ ਨੇ ਜੋੜੇ ਨੂੰ ਆਪਸੀ ਵਿਵਾਦ ਨੂੰ ਸੁਹਿਰਦਤਾ ਨਾਲ ਸੁਲਝਾਉਣ ਲਈ ਕਿਹਾ। ਬੈਂਚ ਨੇ ਹਵਾਈ ਫੌਜ ਦੇ ਅਧਿਕਾਰੀ ਦੀ ਪਟੀਸ਼ਨ ’ਤੇ ਨੋਟਿਸ ਜਾਰੀ ਕਰਦਿਆਂ ਕਿਹਾ, ‘‘ਤੁਸੀਂ ਇੱਕ-ਦੂਜੇ ਨੂੰ ਮੁਆਫ਼ ਕਰ ਦਿਓ, (ਗੱਲਾਂ ਨੂੰ) ਭੁੱਲ ਜਾਓ ਅਤੇ ਅੱਗੇ ਵਧੋ।’’ ਅਧਿਕਾਰੀਆਂ ਨੇ ਆਈਆਈਐੱਮ ਗ੍ਰੈਜੂਏਟ ਆਪਣੀ ਪਤਨੀ ਵੱਲੋਂ ਉਸ ਖ਼ਿਲਾਫ਼ ਦਰਜ ਕਰਵਾਈ ਗਈ ਐੱਫਆਈਆਰ ਰੱਦ ਕਰਨ ਦੀ ਅਪੀਲ ਕਰਦਿਆਂ ਪਟੀਸ਼ਨ ਦਾਇਰ ਕੀਤੀ ਸੀ।

Advertisement
Advertisement