DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Mann Ki Baat ਪ੍ਰਧਾਨ ਮੰਤਰੀ ਵੱਲੋਂ ਨੌਜਵਾਨਾਂ ਨੂੰ ਇਕ ਦਿਨ ਵਿਗਿਆਨੀ ਵਜੋਂ ਬਿਤਾਉਣ ਦਾ ਸੱਦਾ

8 ਮਾਰਚ ਨੂੰ ਕੌਮੀ ਮਹਿਲਾ ਦਿਵਸ ਮੌਕੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਪ੍ਰੇਰਨਾਦਾਇਕ ਮਹਿਲਾਵਾਂ ਨੂੰ ਸਮਰਪਿਤ ਕਰਨ ਦਾ ਐਲਾਨ
  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ।
Advertisement

ਨਵੀਂ ਦਿੱਲੀ, 23 ਫਰਵਰੀ

Mann Ki Baat ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਪੁਲਾੜ ਖੋਜ ਸੰਸਥਾ (ISRO) ਦੇ 100ਵੇਂ ਲਾਂਚ ਮਿਸ਼ਨ ਦੀ ਸਫ਼ਲਤਾ ’ਤੇ ਜ਼ੋਰ ਦਿੰਦਿਆਂ ਅੱਜ ਦੇਸ਼ ਦੇ ਨੌਜਵਾਨਾਂ ਨੂੰ ‘ਇਕ ਦਿਨ ਵਿਗਿਆਨੀ’ ਵਜੋਂ ਬਿਤਾਉਣ ਦਾ ਸੱਦਾ ਦਿੱਤਾ ਹੈ ਤਾਂ ਕਿ ਵਿਗਿਆਨ ਨੂੰ ਲੈ ਕੇ ਉਨ੍ਹਾਂ ਦੀ ਉਤਸੁਕਤਾ ਬਣੀ ਰਹੇ। ਸ੍ਰੀ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ (Mann Ki Baat) ਦੀ 119ਵੀਂ ਕੜੀ ਵਿਚ ਵਿਚਾਰ ਸਾਂਝੇ ਕਰਦਿਆਂ ਐਲਾਨ ਕੀਤਾ ਕਿ 8 ਮਾਰਚ ਨੂੰ ਕੌਮੀ ਮਹਿਲਾ ਦਿਵਸ ਮੌਕੇ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਨ੍ਹਾਂ ਪ੍ਰੇਰਨਾਦਾਇਕ ਮਹਿਲਾਵਾਂ ਨੂੰ ਸਮਰਪਿਤ ਕਰਨਗੇ, ਜਿਨ੍ਹਾਂ ਵੱਖੋ ਵੱਖਰੀਆਂ ਉਪਲਬੱਧੀਆਂ ਹਾਸਲ ਕੀਤੀਆਂ ਹਨ।

Advertisement

ਸ੍ਰੀ ਮੋਦੀ ਨੇ ਕਿਹਾ, ‘‘ਅਜਿਹੀਆਂ ਮਹਿਲਾਵਾਂ ਜਿਨ੍ਹਾਂ ਵੱਖ ਵੱਖ ਖੇਤਰਾਂ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ, ਉਹ 8 ਮਾਰਚ ਨੂੰ ਆਪਣੇ ਕੰਮਾਂ ਤੇ ਤਜਰਬਿਆਂ ਨੂੰ ਦੇਸ਼ਵਾਸੀਆਂ ਨਾਲ ਸਾਂਝਾ ਕਰਨਗੀਆਂ।’’ ਸ੍ਰੀ ਮੋਦੀ ਨੇ ਕਿਹਾ ਕਿ ਬੇਸ਼ੱਕ ਇਹ ਉਨ੍ਹਾਂ ਦਾ ਮੰਚ ਹੋਵੇਗਾ, ਪਰ ਉਥੇ ਉਨ੍ਹਾਂ ਦੇ ਤਜਰਬੇ, ਉਨ੍ਹਾਂ ਦੀਆਂ ਚੁਣੌਤੀਆਂ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਗੱਲ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮੌਕੇ ਦਾ ਲਾਭ ਲੈਣ ਲਈ ‘Namo app’ ਉੱਤੇ ਬਣਾਏ ਗਏ ਵਿਸ਼ੇਸ਼ ਮੰਚ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਮਹਿਲਾਵਾਂ ਨੂੰ ਇਸ ਤਜਰਬੇ ਦਾ ਹਿੱਸਾ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਆਪਣੀਆਂ ਉਪਲਬਧੀਆਂ ਦੇਸ਼ ਤੇ ਕੁੱਲ ਆਲਮ ਤੱਕ ਪਹੁੰਚਾਉਣ ਵਿਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨੇ ਇਸਰੋ ਦੇ 100ਵੇਂ ਲਾਂਚ ਮਿਸ਼ਨ ਦੀ ਸਫ਼ਲਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਮਹਿਜ਼ ਗਿਣਤੀ ਨਹੀਂ ਹੈ ਬਲਕਿ ਇਸ ਨਾਲ ਪੁਲਾੜ ਵਿਗਿਆਨ ਵਿਚ ਨਿੱਤ ਨਵੀਆਂ ਬੁਲੰਦੀਆਂ ਨੂੰ ਸਰ ਕਰਨ ਦੇ ਭਾਰਤ ਦੇ ਇਰਾਦੇ ਦਾ ਵੀ ਪਤਾ ਲੱਗਦਾ ਹੈ। ਉਨ੍ਹਾਂ ਪਾਕਿਸਤਾਨ ਵਿਚ ਜਾਰੀ Champions Trophy ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸੇ ਖੇਡ ਵਿਚ ਸੈਂਕੜੇ (Century) ਨਾਲ ਰੋਮਾਂਸ ਬਾਰੇ ਸਾਰੇ ਚੰਗੀ ਤਰ੍ਹਾਂ ਜਾਣੂ ਹਨ, ਪਰ ਪੁਲਾੜ ਖੇਤਰ ਵਿਚ ਭਾਰਤ ਨੂੰ ਮਿਲੀ ਸਫ਼ਲਤਾ ਉਸ ਤੋਂ ਕਿਤੇ ਵੱਧ ਰੋਮਾਂਚਕ ਹੈ।

ਅਗਲੇ ਦਿਨਾਂ ਵਿਚ ਕੌਮੀ ਵਿਗਿਆਨ ਦਿਵਸ ਮਨਾਏ ਜਾਣ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਬੱਚਿਆਂ ਤੇ ਨੌਜਵਾਨਾਂ ਦੀ ਵਿਗਿਆਨ ਪ੍ਰਤੀ ਰੁੂਚੀ ਬਹੁਤ ਮਾਇਨੇ ਰੱਖਦੀ ਹੈ। ਉਨ੍ਹਾਂ ਸੱਦਾ ਦਿੱਤਾ ਕਿ ਉਹ ਆਪਣਾ ਇਕ ਦਿਨ ਵਿਗਿਆਨੀ ਵਜੋਂ ਮਨਾ ਕੇ ਦੇਖਣ। ਪ੍ਰਧਾਨ ਮੰਤਰੀ ਨੇ ਕਿਹਾ, ‘‘ਤੁਸੀਂ ਆਪਣੀ ਸਹੂਲਤ ਅਨੁਸਾਰ ਕੋਈ ਵੀ ਦਿਨ ਚੁਣ ਸਕਦੇ ਹੋ। ਉਸ ਦਿਨ, ਕਿਸੇ ਖੋਜ ਪ੍ਰਯੋਗਸ਼ਾਲਾ, ਪਲੈਨੇਟੇਰੀਅਮ ਜਾਂ ਪੁਲਾੜ ਕੇਂਦਰ ’ਤੇ ਜ਼ਰੂਰ ਜਾਓ। ਅਜਿਹਾ ਕਰਨ ਨਾਲ ਵਿਗਿਆਨ ਪ੍ਰਤੀ ਤੁਹਾਡੀ ਉਤਸੁਕਤਾ ਹੋਰ ਵਧੇਗੀ।’’ -ਪੀਟੀਆਈ

Advertisement
×