Mann Ki Baat: ‘‘ਅਪਰੇਸ਼ਨ ਸਿੰਧੂਰ’ ਸਿਰਫ਼ ਇੱਕ ਫੌਜੀ ਮਿਸ਼ਨ ਨਹੀਂ, ਸਗੋਂ ‘‘ਬਦਲਦੇ ਭਾਰਤ ਦੀ ਤਸਵੀਰ’’: ਮੋਦੀ
Operation Sindoor not just miltary mission, but reflection of changing India: Modi; ‘ਅਪਰੇਸ਼ਨ ਸਿੰਧੂਰ ਨੇ ਅਤਿਵਾਦ ਵਿਰੁੱਧ ਲੜਾਈ ’ਚ ਨਵਾਂ ਵਿਸ਼ਵਾਸ ਤੇ ਜੋਸ਼ ਭਰਿਆ: ਪ੍ਰਧਾਨ ਮੰਤਰੀ
Advertisement
ਨਵੀਂ ਦਿੱਲੀ, 25 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ Narendra Modi ਨੇ ਅੱਜ ਕਿਹਾ ਕਿ ਅਪਰੇਸ਼ਨ ਸਿੰਧੂਰ Operation Sindoor ਸਿਰਫ਼ ਇੱਕ ਫੌਜੀ ਮਿਸ਼ਨ ਨਹੀਂ ਹੈ, ਸਗੋਂ ‘‘ਬਦਲਦੇ ਭਾਰਤ ਦੀ ਤਸਵੀਰ’’ ਹੈ ਜੋ ਦੇਸ਼ ਦੇ ਸੰਕਲਪ, ਹਿੰਮਤ ਅਤੇ ਵਿਸ਼ਵ ਪੱਧਰ ’ਤੇ ਵਧਦੀ ਤਾਕਤ ਨੂੰ ਦਰਸਾਉਂਦਾ ਹੈ।
ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ Mann Ki Baat ਰਾਹੀਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਅੱਜ ਪੂਰਾ ਦੇਸ਼ ਅਤਿਵਾਦ ਵਿਰੁੱਧ ਇੱਕਜੁਟ, ਗੁੱਸੇ ਵਿੱਚ ਅਤੇ ਦ੍ਰਿੜ ਸੰਕਲਪ ਹੈ।’’
ਮੋਦੀ ਨੇ ‘ਅਪਰੇਸ਼ਨ ਸਿੰਧੂਰ’ ਨੂੰ ਅਤਿਵਾਦ ਵਿਰੁੱਧ ਆਲਮੀ ਲੜਾਈ ਵਿੱਚ ਅਹਿਮ ਮੋੜ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਭਾਰਤ ਦੀ ਵਧਦੀ ਤਾਕਤ ਅਤੇ ਉਦੇਸ਼ ਦੀ ਸਪੱਸ਼ਟਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ, ‘‘ਅਪਰੇਸ਼ਨ ਸਿੰਧੂਰ ਨੇ ਅਤਿਵਾਦ ਵਿਰੁੱਧ ਵਿਸ਼ਵਵਿਆਪੀ ਲੜਾਈ ਵਿੱਚ ਨਵਾਂ ਵਿਸ਼ਵਾਸ ਅਤੇ ਜੋਸ਼ ਭਰਿਆ ਹੈ।’’ ਉਨ੍ਹਾਂ ਨੇ ਭਾਰਤੀ ਫੌਜ ਵੱਲੋਂ ਸਰਹੱਦ ਪਾਰ ਅਤਿਵਾਦੀ ਢਾਂਚੇ ’ਤੇ ਕੀਤੇ ਗਏ ਸਟੀਕ ਹਮਲਿਆਂ ਨੂੰ ‘‘ਅਸਾਧਾਰਨ’’ ਕਰਾਰ ਦਿੰਦਿਆਂ ਇਨ੍ਹਾਂ ਦੀ ਸ਼ਲਾਘਾ ਕੀਤੀ। ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ‘ਅਪਰੇਸ਼ਨ ਇੱਕ ਵਾਰ ਦੀ ਫੌਜੀ ਕਾਰਵਾਈ ਨਹੀਂ ਹੈ ਸਗੋਂ ਇੱਕ ਬਦਲਦੇ ਅਤੇ ਦ੍ਰਿੜ ਸੰਕਲਪ ਵਾਲੇ ਭਾਰਤ ਦਾ ਝਲਕਾਰਾ ਹੈ। ਉਨ੍ਹਾਂ ਨੇ ‘‘ਅਪਰੇਸ਼ਨ’’ ਦੇ ਦੇਸ਼ ’ਚ ਪਏ ਪ੍ਰਭਾਵ ਬਾਰੇ ਕਿਹਾ, ‘‘ਅਪਰੇਸ਼ਨ ਸਿੰਧੂਰ ਸਾਡੇ ਸੰਕਲਪ, ਹਿੰਮਤ ਅਤੇ ਬਦਲਦੇ ਭਾਰਤ ਦੀ ਤਸਵੀਰ ਹੈ।’’ ‘ਅਪਰੇਸ਼ਨ’ ਦੀ ਸਫਲਤਾ ਤੋਂ ਬਾਅਦ, ਲੋਕਾਂ ਨੇ ਹਥਿਆਰਬੰਦ ਸੈਨਾਵਾਂ ਦੇ ਸਨਮਾਨ ਵਿੱਚ ਸੋਸ਼ਲ ਮੀਡੀਆ 'ਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ, ਬੱਚਿਆਂ ਨੇ ਪੇਂਟਿੰਗਾਂ ਬਣਾਈਆਂ ਅਤੇ ਇੱਕ ਵਿਸ਼ਾਲ ਤਿਰੰਗਾ ਯਾਤਰਾ ਕੱਢਣ ਵਰਗੇ ਕਈ ਕਦਮ ਚੁੱਕੇ ਗਏ।’’
ਮੋਦੀ ਨੇ ਕਿਹਾ, ‘ਕਟਿਹਾਰ ਅਤੇ ਕੁਸ਼ੀਨਗਰ ਵਰਗੇ ਸ਼ਹਿਰਾਂ ਵਿੱਚ, ਪਰਿਵਾਰਾਂ ਨੇ ‘ਅਪਰੇਸ਼ਨ’ ਦੇ ਸਨਮਾਨ ਵਿੱਚ ਆਪਣੇ ਨਵਜੰਮੇ ਬੱਚਿਆਂ ਦਾ ਨਾਮ ‘ਸਿੰਧੂਰ’ ਰੱਖਿਆ।’’ ਪ੍ਰਧਾਨ ਮੰਤਰੀ ਨੇ ਮਿਸ਼ਨ ਦੀ ਸਫਲਤਾ ਦਾ ਸਿਹਰਾ ਭਾਰਤ ਦੀਆਂ ਸਵਦੇਸ਼ੀ ਰੱਖਿਆ ਸਮਰੱਥਾਵਾਂ ਨੂੰ ਦਿੱਤਾ। ਉਨ੍ਹਾਂ ਕਿਹਾ, ‘‘ਇਹ ਸਾਡੇ ਸੈਨਿਕਾਂ ਦੀ ਸਰਵਉੱਚ ਬਹਾਦਰੀ ਸੀ, ਜਿਸ ਨੂੰ ਭਾਰਤ ਵਿੱਚ ਬਣੇ ਹਥਿਆਰਾਂ, ਉਪਕਰਨਾਂ ਅਤੇ ਤਕਨਾਲੋਜੀ ਦੀ ਸ਼ਕਤੀ ਨਾਲ ਮਦਦ ਮਿਲੀ।’’ ‘ਅਪਰੇਸ਼ਨ ਸਿੰਧੂਰ’’ ਮਗਰੋਂ ‘Vocal for Local’ ਮੁਹਿੰਮ ਪ੍ਰਤੀ ਦੇਸ਼ ਭਰ ਵਿੱਚ ਨਵੀਂ ਊਰਜਾ ਦਾ ਜ਼ਿਕਰ ਕਰਦੇ ਹੋਏ, ਮੋਦੀ ਨੇ ਕਿਹਾ ਕਿ ਇਸ ਮਿਸ਼ਨ ਨੇ ਨਾ ਸਿਰਫ਼ ਦੇਸ਼ ਭਗਤੀ ਨੂੰ ਪ੍ਰੇਰਿਤ ਕੀਤਾ ਹੈ ਬਲਕਿ ਸਵੈ-ਨਿਰਭਰਤਾ ਦੀ ਭਾਵਨਾ ਵੀ ਮਜ਼ਬੂਤ ਕੀਤੀ ਹੈ। ਉਨ੍ਹਾਂ ਕਿਹਾ, ‘‘ਇਹ ਜਿੱਤ ’ਚ ਸਾਡੇ ਇੰਜਨੀਅਰਾਂ, ਟੈਕਨੀਸ਼ੀਅਨਾਂ ਅਤੇ ਯੋਗਦਾਨ ਪਾਉਣ ਵਾਲੇ ਹਰ ਨਾਗਰਿਕ ਦੀ ਮਿਹਨਤ ਸ਼ਾਮਲ ਹੈ।’’ -ਪੀਟੀਆਈ
Advertisement
×