ਮਨਮੋਹਨ ਸਿੰਘ ਨੂੰ ਗਾਉਣ ਦਾ ਵੀ ਸੀ ਸ਼ੌਕ
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਭਾਵੇਂ ਕਿੰਨੇ ਵੀ ਗਹਿਰ-ਗੰਭੀਰ ਦਿਖਾਈ ਦਿੰਦੇ ਹੋਣ ਪਰ ਉਨ੍ਹਾਂ ਨੂੰ ਗਾਣੇ ਗਾਉਣ ਦਾ ਵੀ ਸ਼ੌਕ ਸੀ। ਉਨ੍ਹਾਂ ਦੀ ਧੀ ਦਮਨ ਸਿੰਘ ਵੱਲੋਂ ਲਿਖੀ ਗਈ ਕਿਤਾਬ ‘ਸਟ੍ਰਿਕਟਲੀ ਪਰਸਨਲ: ਮਨਮੋਹਨ ਐਂਡ ਗੁਰਸ਼ਰਨ’ ਵਿੱਚ ਇਸ ਦਾ...
Advertisement
ਨਵੀਂ ਦਿੱਲੀ:
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਭਾਵੇਂ ਕਿੰਨੇ ਵੀ ਗਹਿਰ-ਗੰਭੀਰ ਦਿਖਾਈ ਦਿੰਦੇ ਹੋਣ ਪਰ ਉਨ੍ਹਾਂ ਨੂੰ ਗਾਣੇ ਗਾਉਣ ਦਾ ਵੀ ਸ਼ੌਕ ਸੀ। ਉਨ੍ਹਾਂ ਦੀ ਧੀ ਦਮਨ ਸਿੰਘ ਵੱਲੋਂ ਲਿਖੀ ਗਈ ਕਿਤਾਬ ‘ਸਟ੍ਰਿਕਟਲੀ ਪਰਸਨਲ: ਮਨਮੋਹਨ ਐਂਡ ਗੁਰਸ਼ਰਨ’ ਵਿੱਚ ਇਸ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ। ਦਮਨ ਨੇ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ ਪਰਿਵਾਰ ਦੇ ਪ੍ਰੋਗਰਾਮਾਂ ਅਤੇ ਪਿਕਨਿਕਾਂ ਦੌਰਾਨ ਗੀਤ ਗਾਉਣੇ ਪਸੰਦ ਕਰਦੇ ਸਨ। ਕਿਤਾਬ ’ਚ ਉਨ੍ਹਾਂ ਲਿਖਿਆ, ‘‘ਡਾਕਟਰ ਮਨਮੋਹਨ ਸਿੰਘ ਨੂੰ ਕੁਝ ਗੀਤ ਗਾਉਣੇ ਆਉਂਦੇ ਸਨ। ਉਹ ‘ਲਗਤਾ ਨਹੀਂ ਹੈ ਜੀ ਮੇਰਾ’ ਅਤੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਿਤੇ ਕਬਰਾਂ ਵਿਚੋਂ ਬੋਲ’ ਸੁਣਾਉਂਦੇ ਹੁੰਦੇ ਸਨ।’’ ‘ਲਗਤਾ ਨਹੀਂ’ ਗ਼ਜ਼ਲ ਆਖਰੀ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਦੀ ਸੀ, ਜੋ ਉਸ ਨੇ ਰੰਗੂਨ ’ਚ ਜਲਾਵਤਨੀ ਦੌਰਾਨ ਲਿਖੀ ਸੀ। ਦਮਨ ਮੁਤਾਬਕ ਉਨ੍ਹਾਂ ਦੇ ਪਿਤਾ ਦਾ ਮਜ਼ਾਹੀਆ ਅੰਦਾਜ਼ ਵੀ ਸਾਰਿਆਂ ਨੂੰ ਪਸੰਦ ਸੀ। -ਪੀਟੀਆਈ
Advertisement
Advertisement
×