ਮਨੀਪੁਰ: ਬਜ਼ੁਰਗ ਲਾਪਤਾ ਹੋਣ ਦੇ ਮਾਮਲੇ ’ਚ ਕਮੇਟੀ ਦਾ ਗਠਨ ਕਰਨ ਦੇ ਹੁਕਮ
ਇੰਫਾਲ: ਮਨੀਪੁਰ ਹਾਈ ਕੋਰਟ ਨੇ 25 ਨਵੰਬਰ ਨੂੰ ਕਾਂਗਪੋਕਪੀ ਜ਼ਿਲ੍ਹੇ ਦੇ ਲੀਮਾਖੋਂਗ ਸਥਿਤ ਆਰਮੀ ਕੈਂਪ ਤੋਂ 56 ਸਾਲਾ ਵਿਅਕਤੀ ਲਾਪਤਾ ਹੋਣ ਦੇ ਮਾਮਲੇ ਵਿੱਚ ਰਿਪੋਰਟ ਪੇਸ਼ ਕਰਨ ਲਈ ਚਾਰ ਮੈਂਬਰੀ ਕਮੇਟੀ ਦੇ ਗਠਨ ਦਾ ਹੁਕਮ ਦਿੱਤਾ ਹੈ। ਚੀਫ਼ ਜਸਟਿਸ ਡੀ...
Advertisement
ਇੰਫਾਲ:
ਮਨੀਪੁਰ ਹਾਈ ਕੋਰਟ ਨੇ 25 ਨਵੰਬਰ ਨੂੰ ਕਾਂਗਪੋਕਪੀ ਜ਼ਿਲ੍ਹੇ ਦੇ ਲੀਮਾਖੋਂਗ ਸਥਿਤ ਆਰਮੀ ਕੈਂਪ ਤੋਂ 56 ਸਾਲਾ ਵਿਅਕਤੀ ਲਾਪਤਾ ਹੋਣ ਦੇ ਮਾਮਲੇ ਵਿੱਚ ਰਿਪੋਰਟ ਪੇਸ਼ ਕਰਨ ਲਈ ਚਾਰ ਮੈਂਬਰੀ ਕਮੇਟੀ ਦੇ ਗਠਨ ਦਾ ਹੁਕਮ ਦਿੱਤਾ ਹੈ। ਚੀਫ਼ ਜਸਟਿਸ ਡੀ ਕ੍ਰਿਸ਼ਨ ਕੁਮਾਰ ਅਤੇ ਜਸਟਿਸ ਜੀ.ਜੀ. ਕਾਬੂਈ ਦੀ ਡਿਵੀਜ਼ਨ ਬੈਂਚ ਨੇ ਮੰਗਲਵਾਰ ਨੂੰ ਕਾਂਗਪੋਕਪੀ ਦੇ ਜ਼ਿਲ੍ਹਾ ਮੈਜਿਸਟਰੇਟ, ਪੁਲੀਸ ਸੁਪਰਡੈਂਟ, ਇੰਫਾਲ ਪੱਛਮੀ ਦੇ ਪੁਲੀਸ ਸੁਪਰਡੈਂਟ ਅਤੇ 57 ਮਾਊਂਟੇਨ ਡਿਵੀਜ਼ਨ ਦੇ ਕਮਾਂਡਿੰਗ ਅਫ਼ਸਰ ਦੀ ਸ਼ਮੂਲੀਅਤ ਵਾਲੀ ਕਮੇਟੀ ਬਣਾਉਣ ਲਈ ਕਿਹਾ ਹੈ। ਜ਼ਿਲ੍ਹਾ ਮੈਜਿਸਟਰੇਟ ਕਮੇਟੀ ਦੀ ਅਗਵਾਈ ਕਰਨਗੇ। ਬੈਂਚ ਨੇ ਕਮੇਟੀ ਨੂੰ 11 ਦਸੰਬਰ ਨੂੰ ਅਗਲੀ ਸੁਣਵਾਈ ’ਤੇ ਅਦਾਲਤ ਸਾਹਮਣੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਕਮੇਟੀ ਇਹ ਵੀ ਪਤਾ ਕਰੇਗੀ ਕਿ ਉਕਤ ਵਿਅਕਤੀ ਡੇਰੇ ਤੋਂ ਅਗਵਾ ਹੋਇਆ ਹੈ ਜਾਂ ਖੁਦ ਹੀ ਫਰਾਰ ਹੋ ਗਿਆ ਹੈ। -ਪੀਟੀਆਈ
Advertisement
Advertisement
×