Manipur-Militant: ਮਨੀਪੁਰ ਦੇ ਦੋ ਜ਼ਿਲ੍ਹਿਆਂ ’ਚੋਂ ਇੱਕ ਅਤਿਵਾਦੀ ਸਣੇ ਪੰਜ ਗ੍ਰਿਫ਼ਤਾਰ
Militant, 4 others arrested in 2 Manipur districts
Advertisement
ਇੰਫਾਲ, 1 ਮਾਰਚ
ਸੁਰੱਖਿਆ ਬਲਾਂ ਨੇ ਮਨੀਪੁਰ ਦੇ ਕਾਂਗਪੋਕਪੀ ਤੇ ਕਾਮਜੋਂਗ ਜ਼ਿਲ੍ਹਿਆਂ ਵਿਚੋਂ ਇੱਕ ਅਤਿਵਾਦੀ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਾਂਗਪੋਕਪੀ ਦੇ ਬਿਮਪਰਾਓ ਵਿੱਚੋਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਪਾਬੰਦੀਸ਼ੁਦਾ ਕੁਕੀ ਨੈਸ਼ਨਲ ਫਰੰਟ (ਪੀ) ਅਧੀਨ ਕੰਮ ਕਰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਵੱਲੋਂ ਲੰਘੇ ਦਿਨ ਮਨੀਪੁਰ-ਮਿਆਂਮਾਰ ਸਰਹੱਦ ਨਾਲ ਲੱਗਦੇ ਕਾਮਜੋਂਗ ਜ਼ਿਲ੍ਹੇ ਦੇ ਕੁਲਤੂਹ ਪਿੰਡ ਵਿੱਚੋਂ ਪੀਪਲਜ਼ ਲਿਬਰੇਸ਼ਨ ਆਰਮੀ ਦੇ ਇੱਕ ਸਰਗਰਮ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀ ਮੁਤਾਬਕ ਉਸ ਕੋਲੋਂ ਇੱਕ ਪਿਸਤੌਲ, ਇੱਕ ਗਰਨੇਡ ਤੇ ਹੋਰ ਅਸਲਾ ਬਰਾਮਦ ਹੋਇਆ। ਪੁਲੀਸ ਮੁਤਾਬਕ ਇਸੇ ਦੌਰਾਨ ਸ਼ੁੱਕਰਵਾਰ ਨੂੰ ਸੂਬੇ ਦੇ ਪੰਜ ਦੱਖਣ-ਪੂਰਬੀ ਜ਼ਿਲ੍ਹਿਆਂ ਤੇਂਗਨੌਪਾਲ, ਇੰਫਾਲ ਪੁੂਰਬੀ, ਕਾਂਗਪੋਕਪੀ, ਇੰਫਾਲ ਪੱਛਮੀ ਤੇ ਥੌਬਰ ਵਿੱਚ ਲੋਕਾਂ ਵੱਲੋਂ ‘ਸਵੈਇੱਛਾ’ ਨਾਲ ਵੀ ਹਥਿਆਰ ਵੀ ਜਮ੍ਹਾਂ ਕਰਵਾਏ ਗਏ। -ਪੀਟੀਆਈ
Advertisement
×