ਮਨੀਪੁਰ ਸਰਕਾਰ ਨੇ ‘ਭਾਰਤ ਜੋੜੇ ਨਿਆਏ ਯਾਤਰਾ’ ਦੀ ਇਜਾਜ਼ਤ ਨਹੀਂ ਦਿੱਤੀ: ਕਾਂਗਰਸ
ਨਵੀਂ ਦਿੱਲੀ, 10 ਜਨਵਰੀ ਕਾਂਗਰਸ ਨੇ ਅੱਜ ਕਿਹਾ ਹੈ ਕਿ ਮਨੀਪੁਰ ਸਰਕਾਰ ਨੇ ਇੰਫਾਲ ਦੇ ਪੈਲੇਸ ਮੈਦਾਨ ਤੋਂ ‘ਭਾਰਤ ਜੋੜੋ ਨਿਆਏ ਯਾਤਰਾ’ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਬਾਵਜੂਦ ਪਾਰਟੀ ਮਨੀਪੁਰ ਤੋਂ ਭਾਰਤ ਜੋੜੋ...
Advertisement
ਨਵੀਂ ਦਿੱਲੀ, 10 ਜਨਵਰੀ
ਕਾਂਗਰਸ ਨੇ ਅੱਜ ਕਿਹਾ ਹੈ ਕਿ ਮਨੀਪੁਰ ਸਰਕਾਰ ਨੇ ਇੰਫਾਲ ਦੇ ਪੈਲੇਸ ਮੈਦਾਨ ਤੋਂ ‘ਭਾਰਤ ਜੋੜੋ ਨਿਆਏ ਯਾਤਰਾ’ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਬਾਵਜੂਦ ਪਾਰਟੀ ਮਨੀਪੁਰ ਤੋਂ ਭਾਰਤ ਜੋੜੋ ਨਿਆਏ ਯਾਤਰਾ ਸ਼ੁਰੂ ਕਰਨ ਲਈ ਦ੍ਰਿੜ ਹੈ ਤੇ ਇਸ ਲਈ ਇੰਫਾਲ ਵਿੱਚ ਕਿਸੇ ਹੋਰ ਸਥਾਨ ਤੋਂ ਇਸ ਨੂੰ ਸ਼ੁਰੂ ਕਰਨ ਲਈ ਇਜਾਜ਼ਤ ਮੰਗੀ ਹੈ।ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਜਿਨ੍ਹਾਂ ਨੇ ਹਾਲ ਹੀ ਵਿੱਚ ਮਨੀਪੁਰ ਅਤੇ ਅਸਾਮ ਦਾ ਦੌਰਾ ਕੀਤਾ ਸੀ, ਨੇ ਕਿਹਾ, ‘ਅਸੀਂ ਦੇਖਿਆ ਹੈ ਕਿ ਇਸ ਯਾਤਰਾ ਲਈ ਹੇਠਲੇ ਪੱਧਰ 'ਤੇ ਜਬਰਦਸਤ ਮਾਹੌਲ ਹੈ। ਭਾਰਤ ਜੋੜੋ ਯਾਤਰਾ ਦੀ ਤਰ੍ਹਾਂ ਇਹ ਯਾਤਰਾ ਵੀ ਬਹੁਤ ਸਫਲ ਹੋਵੇਗੀ। ਇਹ ਦੌਰਾ ਦੇਸ਼ ਅਤੇ ਕਾਂਗਰਸ ਲਈ ਇਤਿਹਾਸਕ ਹੈ। ਅਸੀਂ ਦੇਸ਼ ਲਈ ਨਿਆਂ ਦੀ ਮੰਗ ਕਰ ਰਹੇ ਹਾਂ।’' ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ 'ਚ 'ਭਾਰਤ ਜੋੜੋ ਨਿਆਏ ਯਾਤਰਾ' 14 ਜਨਵਰੀ ਨੂੰ ਇੰਫਾਲ ਤੋਂ ਸ਼ੁਰੂ ਹੋਣ ਵਾਲੀ ਹੈ ਅਤੇ 20 ਮਾਰਚ ਨੂੰ ਮੁੰਬਈ 'ਚ ਸਮਾਪਤ ਹੋਵੇਗੀ।
Advertisement
Advertisement
Advertisement
×