Manipur: ਤਿੰਨ ਹਫ਼ਤਿਆਂ ਬਾਅਦ ਮੋਬਾਈਲ ਇੰਟਰਨੈਟ ਸੇਵਾਵਾਂ ਤੋਂ ਪਾਬੰਦੀ ਹਟਾਈ
ਇੰਫਾਲ, 9 ਦਸੰਬਰ ਇੱਥੋਂ ਦੇ ਨੌਂ ਜ਼ਿਲ੍ਹਿਆਂ ਵਿਚ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਬਾਅਦ ਮੋਬਾਈਲ ਇੰਟਰਨੈਟ ਸੇਵਾਵਾਂ ਤੋਂ ਪਾਬੰਦੀ ਅੱਜ ਹਟਾ ਲਈ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਨੇ ਹਾਲਾਂਕਿ ਸਾਰੇ ਇੰਟਰਨੈਟ ਵਰਤੋਂਕਾਰਾਂ ਨੂੰ ਕਿਹਾ ਹੈ ਕਿ ਉਹ...
Advertisement
ਇੰਫਾਲ, 9 ਦਸੰਬਰ
ਇੱਥੋਂ ਦੇ ਨੌਂ ਜ਼ਿਲ੍ਹਿਆਂ ਵਿਚ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਬਾਅਦ ਮੋਬਾਈਲ ਇੰਟਰਨੈਟ ਸੇਵਾਵਾਂ ਤੋਂ ਪਾਬੰਦੀ ਅੱਜ ਹਟਾ ਲਈ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਨੇ ਹਾਲਾਂਕਿ ਸਾਰੇ ਇੰਟਰਨੈਟ ਵਰਤੋਂਕਾਰਾਂ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਅਜਿਹੀ ਗਤੀਵਿਧੀ ਤੋਂ ਪਰਹੇਜ਼ ਕਰਨ ਜਿਸ ਨਾਲ ਸੂਬੇ ਵਿਚ ਮੁੜ ਤਣਾਅ ਪੈਦਾ ਹੋਵੇ। ਇਸ ਤੋਂ ਪਹਿਲਾਂ ਗ੍ਰਹਿ ਵਿਭਾਗ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਖੇਤਰਾਂ ਵਿਚ ਮੋਬਾਈਲ ਇੰਟਰਨੈਟ ਅਤੇ ਮੋਬਾਈਲ ਡਾਟਾ ਸੇਵਾਵਾਂ 9 ਦਸੰਬਰ ਨੂੰ ਸ਼ਾਮ 5.15 ਵਜੇ ਤੱਕ ਮੁਅੱਤਲ ਰਹਿਣਗੀਆਂ। ਇਹ ਪਾਬੰਦੀ ਨੌਂ ਜ਼ਿਲ੍ਹਿਆਂ ਇੰਫਾਲ ਪੱਛਮੀ, ਇੰਫਾਲ ਪੂਰਬੀ, ਬਿਸ਼ਨੂਪੁਰ, ਥੌਬਲ, ਕਾਕਚਿੰਗ, ਕਾਂਗਪੋਕਪੀ, ਚੂਰਾਚੰਦਪੁਰ, ਜਿਰੀਬਾਮ ਅਤੇ ਫੇਰਜ਼ੌਲ ਵਿਚ ਲਾਈ ਗਈ ਸੀ। ਇਹ ਵੀ ਦੱਸਣਾ ਬਣਦਾ ਹੈ ਕਿ 15 ਅਤੇ 16 ਨਵੰਬਰ ਨੂੰ ਜਿਰੀਬਾਮ ਜ਼ਿਲ੍ਹੇ ਵਿੱਚ ਲਾਪਤਾ ਤਿੰਨ ਬੱਚਿਆਂ ਅਤੇ ਤਿੰਨ ਔਰਤਾਂ ਦੀਆਂ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਹਿੰਸਾ ਭੜਕ ਗਈ ਸੀ ਤੇ ਹਾਲਾਤ ਬਦਤਰ ਹੋ ਗਏ ਸਨ।
Advertisement
Advertisement
Advertisement
×

