ਨਾਬਾਲਗ ਨਾਲ ਜਬਰ-ਜਨਾਹ ਦੇ ਦੋਸ਼ੀ ਨੂੰ 25 ਸਾਲ ਦੀ ਕੈਦ
ਊਨਾ (ਹਿਮਾਚਲ ਪ੍ਰਦੇਸ਼): ਇੱਥੋਂ ਦੀ ਵਿਸ਼ੇਸ਼ ਅਦਾਲਤ ਨੇ ਆਪਣੀ ਭਤੀਜੀ ਨਾਲ ਜਬਰ-ਜਨਾਹ ਕਰਨ ਅਤੇ ਉਸ ਨੂੰ ਧਮਕਾਉਣ ਦੇ ਦੋਸ਼ੀ ਇਕ ਵਿਅਕਤੀ ਨੂੰ ਅੱਜ 25 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਵਿਸ਼ੇਸ਼ ਜੱਜ ਨਰੇਸ਼ ਠਾਕੁਰ...
Advertisement
ਊਨਾ (ਹਿਮਾਚਲ ਪ੍ਰਦੇਸ਼): ਇੱਥੋਂ ਦੀ ਵਿਸ਼ੇਸ਼ ਅਦਾਲਤ ਨੇ ਆਪਣੀ ਭਤੀਜੀ ਨਾਲ ਜਬਰ-ਜਨਾਹ ਕਰਨ ਅਤੇ ਉਸ ਨੂੰ ਧਮਕਾਉਣ ਦੇ ਦੋਸ਼ੀ ਇਕ ਵਿਅਕਤੀ ਨੂੰ ਅੱਜ 25 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਵਿਸ਼ੇਸ਼ ਜੱਜ ਨਰੇਸ਼ ਠਾਕੁਰ ਨੇ ਦੋਸ਼ੀ ਕੇਵਲ ਕ੍ਰਿਸ਼ਨ (43) ’ਤੇ 55,000 ਰੁਪਏ ਜੁਰਮਾਨਾ ਵੀ ਲਗਾਇਆ ਹੈ। ਇਹ ਕੇਸ ਨਵੰਬਰ 2023 ਵਿੱਚ ਦਰਜ ਕੀਤਾ ਗਿਆ ਸੀ, ਜਦੋਂ ਕੇਵਲ ਕ੍ਰਿਸ਼ਨ ਦੀ ਭਤੀਜੀ ਨੇ ਊਨਾ ਦੇ ਮਹਿਲਾ ਥਾਣੇ ਵਿੱਚ ਸ਼ਿਕਾਇਤ ਦੇ ਕੇ ਉਸ ’ਤੇ ਜਬਰ-ਜਨਾਹ ਕਰਨ ਅਤੇ ਚੁੱਪ ਰਹਿਣ ਲਈ ਧਮਕਾਉਣ ਦਾ ਦੋਸ਼ ਲਗਾਇਆ ਸੀ। ਆਪਣੇ ਚਾਚੇ ਦੇ ਕਾਰੇ ਤੋਂ ਨਿਰਾਸ਼ ਲੜਕੀ ਨੇ ਗੁਆਂਢ ਵਿੱਚ ਰਹਿੰਦੀ ਇਕ ਮਹਿਲਾ ਨਾਲ ਘਟਨਾ ਬਾਰੇ ਗੱਲ ਕੀਤੀ ਤਾਂ ਉਹ ਮਹਿਲਾ ਉਸ ਨੂੰ ਲੈ ਕੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਉਣ ਪੁੱਜੀ। ਇਹ ਲੜਕੀ ਆਪਣੇ ਪਿਤਾ ਤੇ ਚਾਚੇ ਨਾਲ ਰਹਿੰਦੀ ਸੀ। ਉਸ ਦੀ ਮਾਂ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। -ਪੀਟੀਆਈ
Advertisement
Advertisement
×