DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Malegaon blast verdict: ‘ਨਿਆਂ ਨਹੀਂ ਹੋਇਆ, ਸਿਖਰਲੀ ਅਦਾਲਤ ਦਾ ਦਰ ਖੜਕਾਵਾਂਗੇ’

Justice not done, will move higher courts, say kin of Malegaon blast victims ਮਾਲੇਗਾਓਂ ਧਮਾਕਾ ਪੀਡ਼ਤਾਂ ਦੇ ਵਾਰਸਾਂ ਨੇ ਅਦਾਲਤ ਦੇ ਫ਼ੈਸਲੇ ’ਤੇ ਅਸੰਤੁਸ਼ਟੀ ਜਤਾਈ
  • fb
  • twitter
  • whatsapp
  • whatsapp
Advertisement
ਸਾਲ 2008 ਦੇ ਮਾਲੇਗਾਓਂ ਧਮਾਕੇ ’ਚ ਮਾਰੀ ਗਈ ਸਭ ਤੋਂ ਘੱਟ ਉਮਰ ਦੀ ਲੜਕੀ ਫਰਹੀਨ (10) ਦੇ ਪਿਤਾ ਨੇ ਕਿਹਾ ਕਿ ਹੇਠਲੀ ਅਦਾਲਤ ਦਾ ਫੈਸਲਾ ਅਸਵੀਕਾਰਨਯੋਗ ਹੈ ਤੇ ਜੇਕਰ ਲੋੜ ਪਈ ਤਾਂ ਉਹ ਇਨਸਾਫ਼ ਲਈ ਸੁਪਰੀਮ ਕੋਰਟ ਵੀ ਜਾਣਗੇ, ਇਸ ਦੁਖਾਂਤ ਦੀ ਸਭ ਤੋਂ ਛੋਟੀ ਪੀੜਤ ਫਰਹੀਨ (10) ਦੇ ਪਿਤਾ

ਲਿਆਕਤ ਸ਼ੇਖ (67) ਨੇ ਉੱਤਰੀ ਮਹਾਰਾਸ਼ਟਰ ਦੇ ਮਾਲੇਗਾਓਂ ਕਸਬੇ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਆਪਣੀ ਧੀ ਦੀ ਫੋਟੋ ਦਿਖਾਈ ਤੇ ਕਿਹਾ, ‘ਅਦਾਲਤ ਦਾ ਫੈਸਲਾ ਗਲਤ ਹੈ। ਅਸੀਂ ਇਨਸਾਫ਼ ਲਈ ਸੁਪਰੀਮ ਕੋਰਟ ਜਾਵਾਂਗੇ।’’

 
ਵਕੀਲ ਸ਼ਾਹਿਦ ਨਦੀਮ ਨੇ ਕਿਹਾ ਕਿ ਪੀੜਤ ਪਰਿਵਾਰਾਂ ਵਿੱਚੋਂ ਕੁਝ ਇਸ ਫੈਸਲੇ ਵਿਰੁੱਧ ਸੁਤੰਤਰ ਅਪੀਲ ਦਾਇਰ ਕਰਨਗੇ। ਉਨ੍ਹਾਂ ਦੇ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਮੁਕੱਦਮੇ ਦੌਰਾਨ ਮੁੱਕਰ ਜਾਣ ਵਾਲੇ ਗਵਾਹਾਂ ਵਿਰੁੱਧ ਝੂਠੀ ਗਵਾਹੀ ਸਬੰਧੀ ਕਾਰਵਾਈ ਨਾ ਕਰਨ ਦਾ ਦੋਸ਼ ਵੀ ਲਾਇਆ।
ਮੁੰਬਈ ਦੀ ਵਿਸ਼ੇਸ਼ ਐੱਨਆਈਏ ਅਦਾਲਤ ਨੇ ਅੱਜ ਇਸ ਮਾਮਲੇ ਦੇ ਸਾਰੇ ਸੱਤ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ, ਜਿਨ੍ਹਾਂ ਵਿੱਚ ਭਾਜਪਾ ਦੀ ਸਾਬਕਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਅਤੇ ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਸ਼ਾਮਲ ਹਨ।
Advertisement
Advertisement
×