DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਡੀਕਲ ਕਾਲਜ ਨੂੰ ਘੱਟਗਿਣਤੀ ਸੰਸਥਾ ਬਣਵਾਓ: ਉਮਰ

ਭਾਜਪਾ ਨੂੰ ਮੁਸਲਿਮ ਵਿਦਿਅਾਰਥੀਆਂ ਖ਼ਿਲਾਫ਼ ਆਪਣਾ ਵਿਰੋਧ ਯਾਦ ਰੱਖਣ ਦੀ ਨਸੀਹਤ

  • fb
  • twitter
  • whatsapp
  • whatsapp
featured-img featured-img
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਮੰਗਲਵਾਰ ਨੂੰ ਜੰਮੂ ਵਿਚ ਆਟੋਮੇਟਡ ਟੈਸਟਿੰਗ ਸੈਂਟਰ ਦਾ ਨੀਂਹ ਪੱਥਰ ਰੱਖਦੇ ਹੋਏ। -ਫੋਟੋ:ਪੀਟੀਆਈ
Advertisement

ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਭਾਜਪਾ ਆਗੂ ਸੁਨੀਲ ਸ਼ਰਮਾ ਨੂੰ ਸ੍ਰੀ ਮਾਤਾ ਵੈਸ਼ਨੋ ਦੇਵੀ ਇੰਸਟੀਚਿਊਟ ਆਫ ਮੈਡੀਕਲ ਐਕਸੀਲੈਂਸ ਨੂੰ ਘੱਟਗਿਣਤੀ ਸੰਸਥਾ ਐਲਾਨਣ ਲਈ ਦਬਾਅ ਬਣਾਉਣ ਲਈ ਕਿਹਾ ਤਾਂ ਜੋ ਗ਼ੈਰ-ਹਿੰਦੂ ਵਿਦਿਆਰਥੀਆਂ ਨੂੰ ਇਸ ਤੋਂ ਦੂਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਆਗੂ ਜਦੋਂ ਵੀ ਭਾਈਚਾਰੇ ’ਤੇ ਉਂਗਲ ਚੁੱਕਣ ਦੀ ਕੋਸ਼ਿਸ਼ ਕਰਨ ਅਤੇ ਉਸ ’ਤੇ ਫਿਰਕੂ ਜਾਂ ਦੂਜਿਆਂ ਨੂੰ ਬਰਦਾਸ਼ਤ ਨਾ ਕਰਨ ਦਾ ਦੋਸ਼ ਲਾਉਣ ਤਾਂ ਉਨ੍ਹਾਂ ਨੂੰ ਮੈਡੀਕਲ ਕਾਲਜ ’ਚ ਮੁਸਲਿਮ ਵਿਦਿਆਰਥੀਆਂ ਦੇ ਦਾਖਲੇ ਦਾ ਆਪਣਾ ਵਿਰੋਧ ਯਾਦ ਰੱਖਣਾ ਚਾਹੀਦਾ ਹੈ। ਸ੍ਰੀ ਅਬਦੁੱਲਾ ਨੇ ਇੱਥੇ ਸਮਾਗਮ ਦੌਰਾਨ ਪੱਤਰਕਾਰਾਂ ਨੂੰ ਕਿਹਾ, ‘‘ਆਸਥਾ ਠੀਕ ਹੈ ਪਰ ਜਦੋਂ ਤੁਸੀਂ ਕਾਲਜ ਬਣਾ ਰਹੇ ਸੀ ਤਾਂ ਉਸ ਨੂੰ ਉਸੇ ਸਮੇਂ ਘੱਟਗਿਣਤੀ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਸੀ। ਦਾਖਲੇ ਨੀਟ ਤੇ ਹੋਰ ਪ੍ਰੀਖਿਆਵਾਂ ਦੇ ਆਧਾਰ ’ਤੇ ਹੁੰਦੇ ਹਨ, ਧਰਮ ਦੇ ਆਧਾਰ ’ਤੇ ਨਹੀਂ।’’ ਜੰਮੂ ਕਸ਼ਮੀਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸ਼ਰਮਾ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘‘ਜੇ ਤੁਸੀਂ ਚਾਹੁੰਦੇ ਹੋ ਕਿ ਮੁਸਲਮਾਨਾਂ ਨੂੰ ਇਸ ਸੰਸਥਾ ’ਚ ਦਾਖਲਾ ਨਾ ਮਿਲੇ ਤਾਂ ਅਜਿਹਾ ਹੀ ਰਹਿਣ ਦਿਉ। ਇਸ ਨੂੰ ਘੱਟ ਗਿਣਤੀ ਸੰਸਥਾ ਐਲਾਨ ਦਿਉ ਅਤੇ ਯੋਗਤਾ ਦੇ ਆਧਾਰ ’ਤੇ ਦਾਖਲਾ ਹਾਸਲ ਕਰਨ ਵਾਲੇ ਮੁਸਲਮਾਨਾਂ ਤੇ ਸਿੱਖ ਵਿਦਿਆਰਥੀ ਨੂੰ ਕਿਤੇ ਹੋਰ ਦਾਖਲਾ ਦਿੱਤਾ ਜਾਵੇ ਪਰ ਜਦੋਂ ਤੁਸੀਂ ਮੁਸਲਮਾਨਾਂ ’ਤੇ ਉਂਗਲ ਚੁੱਕਦੇ ਹੋ ਅਤੇ ਉਨ੍ਹਾਂ ’ਤੇ ਫਿਰਕੂ, ਤੰਗ ਸੋਚ ਵਾਲੇ ਤੇ ਦੂਜਿਆਂ ਨੂੰ ਬਰਦਾਸ਼ਤ ਨਾ ਕਰਨ ਦਾ ਦੋਸ਼ ਲਾਉਂਦੇ ਹੋ ਤਾਂ ਆਪਣੀ ਭੂਮਿਕਾ ਯਾਦ ਰੱਖੋ।’’

Advertisement
Advertisement
×