DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਅਪਰੇਸ਼ਨ ਸਿੰਧੂਰ’ ਦੀ ਕਾਮਯਾਬੀ ਪਿੱਛੇ Make In India ਤੇ ਭਾਰਤੀ ਤਕਨੀਕ ਦਾ ਹੱਥ: ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ‘ਅਪਰੇਸ਼ਨ ਸਿੰਧੁੂਰ’ ਦੀ ਸਫਲਤਾ ਪਿੱਛੇ ਭਾਰਤੀ ਤਕਨੀਕ ਅਤੇ Make In India ਪਹਿਲਕਦਮੀ ਦਾ ਹੱਥ ਸੀ ਜਿਸ ਨੇ ਕੁਝ ਘੰਟਿਆਂ ਵਿੱਚ ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ...
  • fb
  • twitter
  • whatsapp
  • whatsapp
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ‘ਅਪਰੇਸ਼ਨ ਸਿੰਧੁੂਰ’ ਦੀ ਸਫਲਤਾ ਪਿੱਛੇ ਭਾਰਤੀ ਤਕਨੀਕ ਅਤੇ Make In India ਪਹਿਲਕਦਮੀ ਦਾ ਹੱਥ ਸੀ ਜਿਸ ਨੇ ਕੁਝ ਘੰਟਿਆਂ ਵਿੱਚ ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਦੁਨੀਆ ਨੇ ਪਹਿਲੀ ਵਾਰ Operation Sindoor ਦੌਰਾਨ ਭਾਰਤ ਦਾ ਨਵਾਂ ਚਿਹਰਾ ਦੇਖਿਆ ਜਦੋਂ ਭਾਰਤ ਨੇ ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਦੇ ਟਿਕਾਣੇ ਤਬਾਹ ਕੀਤੇ।

Advertisement

ਇੱਥੇ ਮੈਟਰੋ ਫੇਜ਼-3 ਪ੍ਰਾਜੈਕਟ ਦੇ ਨੀਂਹ ਪੱਥਰ ਸਮਾਗਮ ਦੌਰਾਨ ਮੋਦੀ ਨੇ ਕਿਹਾ, “ਦੁਨੀਆ ਨੇ ਪਹਿਲੀ ਵਾਰ ਅਪਰੇਸ਼ਨ ਸਿੰਧੂਰ ਦੌਰਾਨ ਭਾਰਤ ਦਾ ਨਵਾਂ ਚਿਹਰਾ ਵੇਖਿਆ, ਜਦੋਂ ਭਾਰਤੀ ਫੌਜ ਨੇ ਆਪਣੀ ਪਾਕਿਸਤਾਨ ਵਿੱਚ ਅਤਿਵਾਦੀ ਟਿਕਣਿਆਂ ਨੁੂੰ ਤਬਾਹ ਕਰਕੇ ਆਪਣੀ ਤਾਕਤ ਵਿਖਾਈ ਅਤੇ ਸਿਰਫ਼ ਕੁੱਝ ਹੀ ਘੰਟਿਆਂ ਵਿੱੱਚ ਪਾਕਿਸਤਾਨ ਨੇ ਗੋਡੇ ਟੇਕ ਦਿੱਤੇ।”

ਸ੍ਰੀ ਮੋਦੀ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਦੀ ਕਾਮਯਾਬੀ ਪਿੱਛੇ ਭਾਰਤੀ ਤਕਨਾਲੋਜੀ ਅਤੇ ਮੇਕ ਇਨ ਇੰਡੀਆ ਪਹਿਲਕਦਮੀ ਸੀ। ਉਨ੍ਹਾਂ ਇਹ ਵੀ ਆਖਿਆ ਕਿ ਅਪਰੇਸ਼ਨ ਸਿੰਧੂਰ ਵਿੱਚ ਬੰਗਲੁਰੂ ਅਤੇ ਇਸਦੇ ਨੌਜਵਾਨਾਂ ਦੀ ਵੱਡੀ ਭੂਮਿਕਾ ਸੀ। ਮੋਦੀ ਨੇ ਕਿਹਾ, ‘‘ਬੰਗਲੁੂਰੂ ਦੁਨੀਆ ਦੇ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੈ। ਭਾਰਤ ਨੂੰ ਸਿਰਫ਼ ਵਿਸ਼ਵ ਪੱਧਰ ’ਤੇ ਮੁਕਾਬਲਾ ਹੀ ਨਹੀਂ ਸਗੋਂ ਅਗਵਾਈ ਵੀ ਕਰਨੀ ਪਵੇਗੀ। ਅਸੀਂ ਉਦੋਂ ਹੀ ਤਰੱਕੀ ਕਰ ਸਕਦੇ ਹਾਂ, ਜਦੋਂ ਸਾਡੇ ਸ਼ਹਿਰ smart, fast and efficient ਹੋਣਗੇ।

ਇਸੇ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਦਾ ਜ਼ੋਰ ਆਧੁਨਿਕ ਬੁਨਿਆਦੀ ਢਾਂਚੇ ਨੂੰ ਪੂਰਾ ਕਰਨ ’ਤੇ ਰਿਹਾ ਹੈ। ਇੱਕਵੀਂ ਸਦੀ ਵਿੱਚ ਸ਼ਹਿਰੀ ਯੋਜਨਾਬੰਦੀ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਦੀ ਬਹੁਤ ਲੋੜ ਹੈ ਅਤੇ ਸਾਨੂੰ ਬੰਗਲੁੂਰੂ ਵਰਗੇ ਸ਼ਹਿਰਾਂ ਨੂੰ ਭਵਿੱਖ ਲਈ ਤਿਆਰ ਕਰਨਾ ਪਵੇਗਾ।

ਬੰਗਲੁਰੂ ਨੇ ਹਮੇਸ਼ਾ ਸ਼ਹਿਰ ਦੇ ਸੰਸਥਾਪਕ ਕੈਂਪੇ ਗੌੜਾ Kempe Gowda ਦੀ ਵਿਰਾਸਤ ਨੂੰ ਕਾਇਮ ਰੱਖਿਆ ਅਤੇ ਇਹ ਉਨ੍ਹਾਂ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲ ਰਿਹਾ ਹੈ।

ਮੋਦੀ ਨੇ ਕਿਹਾ ,“ਅਸੀਂ ਬੰਗਲੁਰੂ ਨੂੰ ਨਵੇਂ ਭਾਰਤ ਦੇ ਉਭਾਰ ਦੇ ਪ੍ਰਤੀਕ ਵਜੋਂ ਦੇਖ ਰਹੇ ਹਾਂ। ਇਸ ਸ਼ਹਿਰ ਵਿੱਚ ਅਧਿਆਤਮਕ ਅਤੇ ਤਕਨੀਕੀ ਗਿਆਨ ਹੈ।’’

Advertisement
×