ਮਹਿਲਾ ਕਾਂਗਰਸ ਨੇ ਜਬਰ-ਜਨਾਹ ਮਾਮਲੇ ’ਚ ਭਾਜਪਾ ਪ੍ਰਧਾਨ ਰਾਜੀਵ ਬਿੰਦਲ ਦਾ ਅਸਤੀਫਾ ਮੰਗਿਆ
HP Mahila Congress demands BJP chief Rajeev Bindal's resignation after brother's arrest in rape case ਹਿਮਾਚਲ ਪ੍ਰਦੇਸ਼ ਮਹਿਲਾ ਕਾਂਗਰਸ ਨੇ ਸੋਲਨ ਜ਼ਿਲ੍ਹੇ ਵਿੱਚ ਦਰਜ ਜਬਰ-ਜਨਾਹ ਦੇ ਮਾਮਲੇ ਵਿੱਚ ਭਾਜਪਾ ਆਗੂ ਰਾਜੀਵ ਬਿੰਦਲ ਦੇ ਭਰਾ ਰਾਮ ਕੁਮਾਰ ਬਿੰਦਲ ਦੀ ਗ੍ਰਿਫਤਾਰੀ...
HP Mahila Congress demands BJP chief Rajeev Bindal's resignation after brother's arrest in rape case ਹਿਮਾਚਲ ਪ੍ਰਦੇਸ਼ ਮਹਿਲਾ ਕਾਂਗਰਸ ਨੇ ਸੋਲਨ ਜ਼ਿਲ੍ਹੇ ਵਿੱਚ ਦਰਜ ਜਬਰ-ਜਨਾਹ ਦੇ ਮਾਮਲੇ ਵਿੱਚ ਭਾਜਪਾ ਆਗੂ ਰਾਜੀਵ ਬਿੰਦਲ ਦੇ ਭਰਾ ਰਾਮ ਕੁਮਾਰ ਬਿੰਦਲ ਦੀ ਗ੍ਰਿਫਤਾਰੀ ਤੋਂ ਬਾਅਦ ਭਾਜਪਾ ਦੇ ਸੂਬਾ ਪ੍ਰਧਾਨ ਡਾ. ਰਾਜੀਵ ਬਿੰਦਲ ਦੇ ਅਸਤੀਫੇ ਦੀ ਮੰਗ ਕੀਤੀ ਹੈ।
ਸ਼ਿਮਲਾ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਚ ਪੀ ਮਹਿਲਾ ਕਾਂਗਰਸ ਦੀ ਪ੍ਰਧਾਨ ਜੈਨਬ ਚੰਦੇਲ ਨੇ ਕਿਹਾ ਕਿ ਇਸ ਘਟਨਾ ਕਾਰਨ ਸੂਬਾ ਸ਼ਰਮਸਾਰ ਹੋ ਗਿਆ ਹੈ ਤੇ ਭਾਜਪਾ ਆਗੂਆਂ ਨੇ ਇਸ ਮਾਮਲੇ ‘ਤੇ ਚੁੱਪ ਧਾਰੀ ਹੋਈ ਹੈ।
ਜੈਨਬ ਚੰਦੇਲ ਨੇ ਕਿਹਾ, ‘ਸੋਲਨ ਵਿੱਚ ਵਾਪਰੀ ਘਟਨਾ ਨੇ ਪੂਰੇ ਸੂਬੇ ਨੂੰ ਸ਼ਰਮਸਾਰ ਕਰ ਦਿੱਤਾ ਹੈ। ਭਾਜਪਾ ਨੇ ਚੁੱਪੀ ਧਾਰੀ ਹੋਈ ਹੈ ਪਰ ਮਹਿਲਾ ਕਾਂਗਰਸ ਚੁੱਪ ਕਰ ਕੇ ਨਹੀਂ ਬੈਠੇਗੀ। ਪੀੜਤਾ ਨਿਆਂ ਦੀ ਹੱਕਦਾਰ ਹੈ ਅਤੇ ਸਰਕਾਰ ਨੂੰ ਉਸ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਕਿਉਂਕਿ ਇਹ ਇੱਕ ਉੱਚ ਪੱਧਰੀ ਮਾਮਲਾ ਹੈ ਜਿੱਥੇ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਭਾਜਪਾ ’ਤੇ ਦੋਹਰੇ ਮਾਪਦੰਡਾਂ ਅਪਣਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਾਰਟੀ ਸਿਰਫ ਰਾਜਨੀਤਕ ਲਾਭ ਲਈ ਬੇਟੀ ਬਚਾਓ ਵਰਗੇ ਨਾਅਰਿਆਂ ਦੀ ਵਰਤੋਂ ਕਰਦੀ ਹੈ ਜਦੋਂ ਕਿ ਅਸਲ ਵਿੱਚ ਔਰਤਾਂ ਦੀ ਸੁਰੱਖਿਆ ਕਰਨ ਵਿੱਚ ਅਸਫਲ ਰਹੀ ਹੈ ਤੇ ਸੂਬੇ ਵਿਚ ਔਰਤਾਂ ਨੂੰ ਨਿਆਂ ਨਹੀਂ ਮਿਲ ਰਿਹਾ। ਭਾਜਪਾ ਨਾਅਰਿਆਂ ਵਿੱਚ ਔਰਤਾਂ ਦੀ ਸੁਰੱਖਿਆ ਦੀ ਗੱਲ ਕਰਦੀ ਹੈ ਪਰ ਸੱਚਾਈ ਬਿਲਕੁਲ ਵੱਖਰੀ ਹੈ।