Maharashtra News: ਡਾਕਟਰ ਬਣਾਉਣ ਦਾ ਦਬਾਅ ਬਣਿਆ ਮੌਤ ਦੀ ਵਜ੍ਹਾ; NEET 'ਚ ਟੌਪ ਕਰਨ ਵਾਲੇ ਨੌਜਵਾਨ ਵੱਲੋਂ ਖੁਦਕੁਸ਼ੀ
ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ; ਓਬੀਸੀ ਸ਼੍ਰੇਣੀ ਵਿੱਚ 1475ਵਾਂ ਰੈਂਕ ਪ੍ਰਾਪਤ ਕੀਤਾ
Advertisement
Maharashtra News: NEET ਪਾਸ ਕਰਨ ਵਾਲੇ 19 ਸਾਲਾ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਪੁਲੀਸ ਨੂੰ ਘਟਨਾ ਵਾਲੀ ਜਗ੍ਹਾ ਤੋਂ ਖੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ ਜਿਸ ਵਿੱਚ ਉਸ ਨੇ ਕਿਹਾ ਕਿ ਉਹ ਡਾਕਟਰੀ ਦੀ ਪੜ੍ਹਾਈ ਨਹੀਂ ਕਰਨਾ ਚਾਹੁੰਦਾ।
ਮ੍ਰਿਤਕ ਦੀ ਪਛਾਣ ਅਨੁਰਾਗ ਅਨਿਲ ਬੋਰਕਰ ਵਜੋਂ ਹੋਈ ਹੈ, ਜੋ ਸਿੰਦੇਵਾਹੀ ਤਾਲੁਕਾ ਦੇ ਨਵਰਗਾਓਂ ਦਾ ਰਹਿਣ ਵਾਲਾ ਹੈ।
Advertisement
99.99 ਫੀਸਦ ਅੰਕ ਪ੍ਰਾਪਤ ਕਰਨ ਵਾਲੇ ਅਨੁਰਾਗ ਨੇ ਹਾਲ ਹੀ ਵਿੱਚ ਰਾਸ਼ਟਰੀ ਯੋਗਤਾ-ਕਮ-ਦਾਖਲਾ ਪ੍ਰੀਖਿਆ ਪਾਸ ਕੀਤੀ ਸੀ ਅਤੇ ਓਬੀਸੀ ਸ਼੍ਰੇਣੀ ਵਿੱਚ 1475ਵਾਂ ਰੈਂਕ ਪ੍ਰਾਪਤ ਕੀਤਾ ਸੀ ਅਤੇ ਹੁਣ ਉਸ ਨੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਉਸ ਨੇ ਐਮਬੀਬੀਐਸ ( MBBS) ਲੈਣਾ ਸੀ ।
ਬੋਰਕਰ ਨੂੰ ਉਸਦੇ ਪਰਿਵਾਰ ਨੇ ਸਵੇਰੇ ਖੁਦਕੁਸ਼ੀ ਦੀ ਹਾਲਤ ਵਿੱਚ ਲਟਕਦਾ ਪਾਇਆ। ਉਸ ਦੇ ਕਮਰੇ ਵਿੱਚੋਂ ਇੱਕ ਸੁਸਾਈਡ ਨੋਟ ਮਿਲਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਡਾਕਟਰੀ ਵਿੱਚ ਕਰੀਅਰ ਨਹੀਂ ਬਣਾਉਣਾ ਚਾਹੁੰਦਾ ਸੀ ਬਲਕਿ ਕਾਰੋਬਾਰ ਕਰਨਾ ਚਾਹੁੰਦਾ ਸੀ।
ਅਧਿਕਾਰੀ ਨੇ ਕਿਹਾ ਕਿ ਅੱਗੇ ਦੀ ਜਾਂਚ ਜਾਰੀ ਹੈ।
Advertisement
×