ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਕਾਰਕੁਨਾਂ ਵੱਲੋਂ ਡਾਂਸ ਬਾਰ ’ਚ ਭੰਨਤੋੜ
ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸ) ਦੇ ਕਾਰਕੁਨਾਂ ਨੇ ਨਵੀ ਮੁੰਬਈ ਸਥਿਤ ਡਾਂਸ ਬਾਰ ਦੇ ਅਹਾਤੇ ਵਿਚ ਭੰਨਤੋੜ ਕੀਤੀ। ਪੁਲੀਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਪਨਵੇਲ ਵਿਚ ਸ਼ਨਿੱਚਰਵਾਰ ਦੇਰ ਰਾਤ ਨੂੰ ਇਹ ਘਟਨਾ ਹੋਈ। ਉਨ੍ਹਾਂ ਦੱਸਿਆ ਕਿ ‘ਮਨਸ’ ਦੇ ਕੁਝ ਕਾਰਕੁਨ ਪਨਵੇਲ ਦੇ ਬਾਹਰੀ ਇਲਾਕੇ ਵਿਚ ‘ਨਾਈਟ ਰਾਈਡਰਜ਼ ਬਾਰ’ ਵਿਚ ਵੜ ਗਏ, ਜਿੱਥੇ ਉਨ੍ਹਾਂ ਕਥਿਤ ਫਰਨੀਚਰ ਦੀ ਭੰਨਤੋੜ ਕੀਤੀ, ਸ਼ਰਾਬ ਦੀਆਂ ਬੋਤਲਾਂ ਤੋੜ ਦਿੱਤੀਆਂ ਤੇ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ।
VIDEO | Maharashtra: MNS workers allegedly vandalised Night Rider Dance Bar in Panvel last night. More details awaited.
(Source: Third party)
(Full video available on PTI Videos - https://t.co/n147TvqRQz) pic.twitter.com/BBCbSyEiPP
— Press Trust of India (@PTI_News) August 3, 2025
ਸੋਸ਼ਲ ਮੀਡੀਆ ’ਤੇ ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਟੁੱਟੇ ਮੇਜ਼, ਕੱਚ ਤੇ ਬਾਰ ਦੇ ਅੰਦਰੂਨੀ ਹਿੱਸੇ ਵਿਚ ਕੀਤੀ ਭੰਨਤੋੜ ਨਜ਼ਰ ਆ ਰਹੀ ਹੈ। ‘ਮਨਸ’ ਦੇ ਇਕ ਅਹੁਦੇਦਾਰ ਨੇ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਕਿਹਾ, ‘‘ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪਵਿੱਤਰ ਧਰਤੀ ’ਤੇ ਡਾਂਸ ਬਾਰ ਲਈ ਕੋਈ ਥਾਂ ਨਹੀਂ ਹੈ। ਅਸੀਂ ਪਨਵੇਲ ਜਾਂ ਸੂਬੇ ਵਿਚ ਕਿਤੇ ਵੀ ਅਜਿਹੀ ਅਸ਼ਲੀਲਤਾ ਨੂੰ ਵਧਣ ਫੁੱਲਣ ਨਹੀਂ ਦੇਵਾਂਗੇ।’’
ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਨਵੇਲ ਪੁਲੀਸ ਨੇ ਇਸ ਘਟਨਾ ਦਾ ਨੋਟਿਸ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਅਸੀਂ ਸੀਸੀਟੀਵੀ ਫੁਟੇਟ ਖੰਗਾਲ ਰਹੇ ਹਾਂ ਤੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ।’’