ਮਹਾਰਾਸ਼ਟਰ ਚੋਣਾਂ: 288 ਸੀਟਾਂ ਲਈ 4140 ਉਮੀਦਵਾਰ ਮੈਦਾਨ ’ਚ
ਮੁੰਬਈ, 4 ਨਵੰਬਰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੇ ਅੱਜ ਆਖ਼ਰੀ ਦਿਨ ਦੀ ਸਮਾਂ-ਸੀਮਾ ਸਮਾਪਤ ਹੋਣ ਮਗਰੋਂ ਸੂਬੇ ਦੀਆਂ 288 ਸੀਟਾਂ ਵਾਸਤੇ ਕੁੱਲ 4140 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਸੂਬੇ ਵਿੱਚ ਵੋਟਾਂ 20 ਨਵੰਬਰ ਨੂੰ...
Advertisement
ਮੁੰਬਈ, 4 ਨਵੰਬਰ
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੇ ਅੱਜ ਆਖ਼ਰੀ ਦਿਨ ਦੀ ਸਮਾਂ-ਸੀਮਾ ਸਮਾਪਤ ਹੋਣ ਮਗਰੋਂ ਸੂਬੇ ਦੀਆਂ 288 ਸੀਟਾਂ ਵਾਸਤੇ ਕੁੱਲ 4140 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਸੂਬੇ ਵਿੱਚ ਵੋਟਾਂ 20 ਨਵੰਬਰ ਨੂੰ ਪੈਣਗੀਆਂ ਅਤੇ 23 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ। ਸੂਬੇ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ, ‘‘ਸਾਨੂੰ 288 ਸੀਟਾਂ ਲਈ 7,078 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਸਨ। ਇਨ੍ਹਾਂ ਵਿੱਚੋਂ 2,938 ਵੱਲੋਂ ਨਾਮਜ਼ਦਗੀਆਂ ਵਾਪਸ ਲਏ ਜਾਣ ਮਗਰੋਂ ਹੁਣ 4,140 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।’’ ਅਗਾਮੀ ਚੋਣਾਂ ਵਿੱਚ 4,140 ਉਮੀਦਵਾਰਾਂ ਦੇ ਮੈਦਾਨ ਵਿੱਚ ਹੋਣ ਦਾ ਅੰਕੜਾ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ 28 ਫੀਸਦੀ ਵੱਧ ਹੈ। ਸਾਲ 2019 ਵਿੱਚ 3,239 ਉਮੀਦਵਾਰਾਂ ਨੇ ਚੋਣ ਲੜੀ ਸੀ। -ਪੀਟੀਆਈ
Advertisement
Advertisement
×