ਮੱਧ ਪ੍ਰਦੇਸ਼: ਇੰਦੌਰ-ਜਬਲਪੁਰ ਐਕਸਪ੍ਰੈੱਸ ਦੇ ਦੋ ਡੱਬੇ ਪਟੜੀ ਤੋਂ ਉਤਰੇ
ਜਬਲਪੁਰ ਮੱਧ ਪ੍ਰਦੇਸ਼ ਵਿੱਚ ਜਬਲਪੁਰ ਰੇਲਵੇ ਸਟੇਸ਼ਨ ਕੋਲ ਇੰਦੌਰ-ਜਬਲਪੁਰ ਐਕਸਪ੍ਰੈੱਸ ਦੇ ਦੋ ਡੱਬੇ ਅੱਜ ਸਵੇਰੇ ਪਟੜੀ ਤੋਂ ਉਤਰ ਗਏ। ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ 5.40 ਵਜੇ ਵਾਪਰੇ ਇਸ ਹਾਦਸੇ ਵਿੱਚ ਕੋਈ ਯਾਤਰੀ ਜ਼ਖ਼ਮੀ ਨਹੀਂ ਹੋਇਆ। ਅਧਿਕਾਰੀਆਂ ਨੇ...
Advertisement
ਜਬਲਪੁਰ
ਮੱਧ ਪ੍ਰਦੇਸ਼ ਵਿੱਚ ਜਬਲਪੁਰ ਰੇਲਵੇ ਸਟੇਸ਼ਨ ਕੋਲ ਇੰਦੌਰ-ਜਬਲਪੁਰ ਐਕਸਪ੍ਰੈੱਸ ਦੇ ਦੋ ਡੱਬੇ ਅੱਜ ਸਵੇਰੇ ਪਟੜੀ ਤੋਂ ਉਤਰ ਗਏ। ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ 5.40 ਵਜੇ ਵਾਪਰੇ ਇਸ ਹਾਦਸੇ ਵਿੱਚ ਕੋਈ ਯਾਤਰੀ ਜ਼ਖ਼ਮੀ ਨਹੀਂ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਮੁਰੰਮਤ ਦਾ ਕੰਮ ਜਾਰੀ ਹੈ ਅਤੇ ਘਟਨਾ ਦੀ ਜਾਂਚ ਵਾਸਤੇ ਇਕ ਕਮੇਟੀ ਗਠਿਤ ਕੀਤੀ ਗਈ ਹੈ। ਜਬਲਪੁਰ ਸਟੇਸ਼ਨ ਪੱਛਮੀ- ਮੱਧ ਰੇਲਵੇ (ਡਬਲਿਊਸੀਆਰ) ਖੇਤਰ ਅਧੀਨ ਆਉਂਦਾ ਹੈ। ਅਧਿਕਾਰੀ ਨੇ ਦੱਸਿਆ, ‘ਇੰਦੌਰ- ਜਬਲਪੁਰ ਸੁਪਰਫਾਸਟ ਐਕਸਪ੍ਰੈੱਸ (22191) ਦੇ ਦੋ ਡੱਬੇ ਉਸ ਸਮੇਂ ਪਟੜੀ ਤੋਂ ਉਤਰ ਗਏ ਜਦੋਂ ਰੇਲਗੱਡੀ ਜਬਲਪੁਰ ਸਟੇਸ਼ਨ ਦੇ ਪਲੈਟਫਾਰਮ ਨੰਬਰ-6 ਕੋਲ ਪਹੁੰਚ ਰਹੀ ਸੀ।’ -ਪੀਟੀਆਈ
Advertisement
Advertisement
×