ਮੱਧ ਪ੍ਰਦੇਸ਼: ਬੋਲਣ, ਸੁਣਨ ਤੇ ਦੇਖਣ ਤੋਂ ਅਸਮਰੱਥ ਨੂੰ ਮਿਲੀ ਸਰਕਾਰੀ ਨੌਕਰੀ
ਇੰਦੌਰ, 2 ਜੁਲਾਈ ‘ਇੰਦੌਰ ਦੀ ਹੈਲੇਨ ਕੈਲਰ’ ਵਜੋਂ ਮਸ਼ਹੂਰ 34 ਸਾਲਾ ਗੁਰਦੀਪ ਕੌਰ ਵਾਸੂ ਬੋਲ, ਸੁਣ ਅਤੇ ਦੇਖ ਨਹੀਂ ਸਕਦੀ ਹੈ ਪਰ ਇਹ ਸਰੀਰਕ ਅੰਗਹੀਣਤਾ ਉਸ ਨੂੰ ਸਰਕਾਰੀ ਸੇਵਾ ਵਿੱਚ ਆਉਣ ਦਾ ਸੁਫ਼ਨਾ ਦੇਖਣ ਤੋਂ ਰੋਕ ਨਹੀਂ ਸਕੀ। ਗੁਰਦੀਪ ਦਾ...
Advertisement
ਇੰਦੌਰ, 2 ਜੁਲਾਈ
‘ਇੰਦੌਰ ਦੀ ਹੈਲੇਨ ਕੈਲਰ’ ਵਜੋਂ ਮਸ਼ਹੂਰ 34 ਸਾਲਾ ਗੁਰਦੀਪ ਕੌਰ ਵਾਸੂ ਬੋਲ, ਸੁਣ ਅਤੇ ਦੇਖ ਨਹੀਂ ਸਕਦੀ ਹੈ ਪਰ ਇਹ ਸਰੀਰਕ ਅੰਗਹੀਣਤਾ ਉਸ ਨੂੰ ਸਰਕਾਰੀ ਸੇਵਾ ਵਿੱਚ ਆਉਣ ਦਾ ਸੁਫ਼ਨਾ ਦੇਖਣ ਤੋਂ ਰੋਕ ਨਹੀਂ ਸਕੀ। ਗੁਰਦੀਪ ਦਾ ਇਹ ਸੁਫ਼ਨਾ ਸਮਾਜਿਕ, ਅਕਾਦਮਿਕ ਅਤੇ ਸਰਕਾਰੀ ਲਾਂਘਿਆਂ ਤੋਂ ਹੋ ਕੇ ਲੰਘੇ ਉਸ ਦੇ ਲੰਬੇ ਸੰਘਰਸ਼ ਤੋਂ ਬਾਅਦ ਆਖ਼ਰਕਾਰ ਪੂਰਾ ਹੋ ਗਿਆ ਹੈ। ਉਸ ਦੀ ਸੂਬੇ ਦੇ ਵਣਜ ਕਰ ਵਿਭਾਗ ਵਿੱਚ ਚੌਥਾ ਦਰਜਾ ਕਰਮਚਾਰੀ ਵਜੋਂ ਨਿਯੁਕਤੀ ਹੋਈ ਹੈ।
Advertisement
ਸਮਾਜਿਕ ਨਿਆਂ ਕਾਰਕੁਨਾਂ ਦਾ ਦਾਅਵਾ ਹੈ ਕਿ ਇਹ ਦੇਸ਼ ਦਾ ਪਹਿਲਾ ਮਾਮਲਾ ਹੈ ਜਦੋਂ ਬੋਲ, ਸੁਣ ਅਤੇ ਦੇਖ ਨਾ ਸਕਣ ਵਾਲੀ ਕੋਈ ਮਹਿਲਾ ਸਰਕਾਰੀ ਸੇਵਾ ਵਿੱਚ ਆਈ ਹੈ। ਗੁਰਦੀਪ ਕੌਰ, ‘ਇੰਦੌਰ ਦੀ ਹੈਲੇਨ ਕੈਲਰ’ ਦੇ ਨਾਮ ਤੋਂ ਮਸ਼ਹੂਰ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ 12ਵੀਂ ਜਮਾਤ ਤੱਕ ਪੜ੍ਹੀ ਗੁਰਦੀਪ ਕੌਰ ਨੂੰ ਚੌਥਾ ਦਰਜਾ ਕਰਮਚਾਰੀ ਵਜੋਂ ਇੰਦੌਰ ਵਿੱਚ ਵਣਜ ਕਰ ਵਿਭਾਗ ਦੇ ਇਕ ਦਫ਼ਤਰ ਵਿੱਚ ਤਾਇਨਾਤ ਕੀਤਾ ਗਿਆ ਹੈ। -ਪੀਟੀਆਈ
Advertisement
×