DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੱਧ ਪ੍ਰਦੇਸ਼: ਅਹਿਮਦਾਬਾਦ-ਬਰੌਨੀ ਐਕਸਪ੍ਰੈਸ ਦੇ ਪਿਛਲੇ ਡੱਬੇ ਨੂੰ ਅੱਗ

ਕੋਈ ਜ਼ਖਮੀ ਨਹੀਂ
  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ
Advertisement

ਭੋਪਾਲ, 31 ਮਾਰਚ

MP: Smoke engulfs rear coach of Ahmedabad-Barauni Express after fire: ਅਹਿਮਦਾਬਾਦ-ਬਰੌਨੀ ਐਕਸਪ੍ਰੈਸ ਦੇ ਪਿਛਲੇ ਡੱਬੇ ਵਿੱਚ ਅੱਗ ਲੱਗ ਗਈ। ਇਹ ਅੱਗ ਮੱਧ ਪ੍ਰਦੇਸ਼ ਦੇ ਖੰਡਵਾ ਅਤੇ ਇਟਾਰਸੀ ਸਟੇਸ਼ਨਾਂ ਦਰਮਿਆਨ ਅੱਜ ਸ਼ਾਮ ਵੇਲੇ ਲੱਗੀ। ਹਾਲਾਂਕਿ ਇਸ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਕਿਉਂਕਿ ਇਹ ਡੱਬਾ ਖਾਲੀ ਸੀ। ਪੱਛਮੀ ਕੇਂਦਰੀ ਰੇਲਵੇ (ਡਬਲਿਊਸੀਆਰ) ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਰਸ਼ਿਤ ਸ੍ਰੀਵਾਸਤਵ ਨੇ ਦੱਸਿਆ ਕਿ ਇਸ ਰੇਲ ਗੱਡੀ ਵਿਚ ਸ਼ਾਮ 5:15 ਵਜੇ ਅੱਗ ਲੱਗ ਗਈ ਜਿਸ ਨੂੰ ਬੁਝਾ ਦਿੱਤਾ ਗਿਆ ਅਤੇ ਇਹ ਰੇਲ ਗੱਡੀ ਸ਼ਾਮ 5:20 ਵਜੇ ਆਪਣੀ ਅਗਲੀ ਯਾਤਰਾ ’ਤੇ ਰਵਾਨਾ ਹੋਈ। ਉਨ੍ਹਾਂ ਨੇ ਦੱਸਿਆ ਕਿ ਇਹ ਅੱਗ ਨਹੀਂ ਸੀ ਬਲਕਿ ਰੇਲਗੱਡੀ ਦੇ ਆਖਰੀ ਡੱਬੇ ਦੀ ਪਾਵਰ-ਕਮ-ਲਗੇਜ ਕਾਰ ਵਿੱਚੋਂ ਧੂੰਆਂ ਹੀ ਨਿਕਲਿਆ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵੀਡੀਓਜ਼ ਵਾਇਰਲ ਹੋਈਆਂ ਜਿਨ੍ਹਾਂ ਵਿਚ ਡੱਬੇ ਵਿੱਚੋਂ ਭਾਰੀ ਧੂੰਆਂ ਦਿਖਾਈ ਦੇ ਰਿਹਾ ਹੈ।

Advertisement

Advertisement
×