ਮੱਧ ਪ੍ਰਦੇਸ਼: ‘ਮਿਲਾਵਟੀ ਤੇਲ’ ਕਾਰਨ ਮੁੱਖ ਮੰਤਰੀ ਕਾਫ਼ਲੇ ਦੀਆਂ ਗੱਡੀਆਂ ਰੁਕੀਆਂ
ਰਤਲਾਮ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਕਾਫ਼ਲੇ ’ਚ ਸ਼ਾਮਲ 19 ਗੱਡੀਆਂ ਕਥਿਤ ਤੌਰ ’ਤੇ ਮਿਲਾਵਟੀ ਪੈਟਰੋਲ ਅਤੇ ਡੀਜ਼ਲ ਭਰਵਾਉਣ ਦੇ ਕੁਝ ਹੀ ਸਮੇਂ ਬਾਅਦ ਬੰਦ ਹੋ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਰਤਲਾਮ...
Advertisement
ਰਤਲਾਮ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਕਾਫ਼ਲੇ ’ਚ ਸ਼ਾਮਲ 19 ਗੱਡੀਆਂ ਕਥਿਤ ਤੌਰ ’ਤੇ ਮਿਲਾਵਟੀ ਪੈਟਰੋਲ ਅਤੇ ਡੀਜ਼ਲ ਭਰਵਾਉਣ ਦੇ ਕੁਝ ਹੀ ਸਮੇਂ ਬਾਅਦ ਬੰਦ ਹੋ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਰਤਲਾਮ ਦੇ ਸਬੰਧਤ ਪੈਟਰੋਲ ਪੰਪ ਨੂੰ ਸੀਲ ਕਰ ਦਿੱਤਾ ਅਤੇ ਇੰਦੌਰ ਤੋਂ ਨਵੀਆਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਮੁੱਖ ਮੰਤਰੀ ਦਾ ਪ੍ਰੋਗਰਾਮ ਪਹਿਲਾਂ ਵਾਂਗ ਜਾਰੀ ਰਹਿ ਸਕੇ। ਕਾਫ਼ਲੇ ’ਚ ਸ਼ਾਮਲ ਕੁਝ ਡਰਾਈਵਰਾਂ ਨੇ ਦਾਅਵਾ ਕੀਤਾ ਕਿ ਵਾਹਨਾਂ ਦੀ ਚੈਕਿੰਗ ਤੋਂ ਪਤਾ ਲੱਗਾ ਕਿ ਪੈਟਰੋਲ ਅਤੇ ਡੀਜ਼ਲ ’ਚ ਪਾਣੀ ਮਿਲਿਆ ਹੋਇਆ ਸੀ। ਸੜਕ ਵਿਚਕਾਰ ਵਾਹਨਾਂ ਦੇ ਇੰਜਣ ਬੰਦ ਹੋਣ ਮਗਰੋਂ ਉਨ੍ਹਾਂ ਨੂੰ ਧੱਕਾ ਲਗਾ ਕੇ ਸੜਕ ਕੰਢੇ ਖੜ੍ਹਾ ਕਰ ਦਿੱਤਾ ਗਿਆ। ਵਧੀਕ ਕੁਲੈਕਟਰ ਸ਼ਾਲਿਨੀ ਸ੍ਰੀਵਾਸਤਵ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਮੁੱਖ ਮੰਤਰੀ ਕਾਫ਼ਲੇ ਦੀਆਂ ਗੱਡੀਆਂ ’ਚ ਪੈਟਰੋਲ ਅਤੇ ਡੀਜ਼ਲ ਭਰਵਾਉਣ ਦੇ ਕੁਝ ਸਮੇਂ ਬਾਅਦ ਉਨ੍ਹਾਂ ’ਚੋਂ ਕੁਝ ਵਾਹਨਾਂ ਦੇ ਇੰਜਣ ਬੰਦ ਹੋ ਗਏ ਸਨ। -ਪੀਟੀਆਈ
Advertisement
Advertisement
×