ਮੱਧ ਪ੍ਰਦੇਸ਼: ਮੁੱਖ ਮੰਤਰੀ ਚੌਹਾਨ ਨੇ ਪਿਸ਼ਾਬ ਘਟਨਾ ਦੇ ਪੀੜਤ ਦੇ ਪੈਰ ਧੋਤੇ ਤੇ ਮੁਆਫ਼ੀ ਮੰਗੀ
ਮੁਲਜ਼ਮ ਪਰਵੇਸ਼ ਸ਼ੁਕਲਾ ਖ਼ਿਲਾਫ਼ ਐੱਨਐੱਸਏ ਲਾੳੁਣ ਦਾ ਹੁਕਮ
Advertisement
https://www.youtube.com/watch?v=ihi5BPqP728
ਭੁਪਾਲ, 6 ਜੁਲਾਈ
Advertisement
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਿਸ਼ਾਬ ਦੀ ਘਟਨਾ ਦਾ ਸ਼ਿਕਾਰ ਕਬਾਇਲੀ ਨੌਜਵਾਨ ਦੇ ਪੈਰ ਧੋਤੇ ਅਤੇ ਉਸ ਤੋਂ ਮੁਆਫੀ ਮੰਗੀ। ਸ੍ਰੀ ਚੌਹਾਨ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਦੁਖੀ ਹਨ। ਉਨ੍ਹਾਂ ਨੇ ਭੁਪਾਲ ਸਥਿਤ ਮੁੱਖ ਮੰਤਰੀ ਨਿਵਾਸ 'ਤੇ ਫਰਸ਼ 'ਤੇ ਬੈਠ ਕੇ ਕਬਾਇਲੀ ਨੌਜਵਾਨ ਦਸ਼ਮਤ ਰਾਵਤ ਦੇ ਪੈਰ ਧੋਤੇ। ਉਨ੍ਹਾਂ ਨੌਜਵਾਨ ਨੂੰ 'ਸੁਦਾਮਾ' ਸੱਦਿਆ ਤੇ ਕਿਹਾ, ‘ਦਸਮਤ, ਤੁਸੀਂ ਹੁਣ ਮੇਰੇ ਮਿੱਤਰ ਹੋ।’ ਇਸ ਦੌਰਾਨ ਮੁਲਜ਼ਮ ਪਰਵੇਸ਼ ਸ਼ੁਕਲਾ ਦਾ ਮੈਡੀਕਲ ਕਰਵਾਇਆ ਗਿਆ। ੳੁਧਰ ਪਤਾ ਲੱਗਿਆ ਹੈ ਕਿ ੳੁਸ ਖ਼ਿਲਾਫ਼ ਕੌਮੀ ਸੁਰੱਖਿਆ ਐਕਟ(ਐੱਨਐੱਸਏ) ਲਾੳੁਦ ਦਾ ਹੁਕਮ ਦੇ ਦਿੱਤਾ ਗਿਆ ਹੈ।
Advertisement
Advertisement
×