DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

LS-RS Adjournment: Video - ਸਰਕਾਰ ਗਿਣ-ਮਿੱਥ ਕੇ ਲੋਕ ਸਭਾ ਨੂੰ ਨਹੀਂ ਚੱਲਣ ਦੇ ਰਹੀ: ਪ੍ਰਿਅੰਕਾ

Govt not allowing Lok Sabha to function as a strategy: Priyanka Gandhi
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 10 ਦਸੰਬਰ

LS-RS Adjournment: ਕਾਂਗਰਸ ਦੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ (Priyanka Gandhi Vadra) ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਸਰਕਾਰ ਲੋਕ ਸਭਾ ਨੂੰ ਇਕ ਰਣਨੀਤੀ ਵਜੋਂ ਗਿਣ-ਮਿੱਥ ਕੇ ਕੰਮ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਕਿਉਂਕਿ ਉਹ ਅਡਾਨੀ ਮੁੱਦੇ 'ਤੇ ਚਰਚਾ ਕਰਨ ਤੋਂ ਡਰਦੀ ਹੈ।  ਉਨ੍ਹਾਂ ਇਹ ਵੀ ਕਿਹਾ ਕਿ ਸੱਤਾਧਾਰੀ ਪਾਰਟੀ ਸਿਰਫ਼ ਇਸ ਕਾਰਨ ਕਾਂਗਰਸ ਲੀਡਰਸ਼ਿਪ 'ਤੇ  ਸਿਰਫ਼ ਇਸ ਕਾਰਨ ਜਾਰਜ ਸੋਰੋਸ  (George Soros) ਨਾਲ ਸਬੰਧਾਂ ਦੇ ਦੋਸ਼ ਲਗਾ ਰਹੀ ਹੈ, ਕਿਉਂਕਿ ਉਹ ਲੋਕਾਂ ਦਾ ਧਿਆਨ ਕਾਰੋਬਾਰੀ ਸਮੂਹ ਅਡਾਨੀ ਦੇ ਮਾਮਲੇ ਤੋਂ ਹਟਾਉਣਾ ਚਾਹੁੰਦੀ ਹੈ।

Advertisement

ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕੀਤੇ ਜਾਣ ਤੋਂ ਬਾਅਦ  ਪ੍ਰਿਅੰਕਾ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਸਰਕਾਰ ਜਾਂ ਤਾਂ ਸਦਨ ਨੂੰ ਚਲਾਉਣਾ ਨਹੀਂ ਚਾਹੁੰਦੀ ਜਾਂ ਫਿਰ ਉਹ ਸ਼ਾਇਦ ਸਦਨ ਚਲਾ ਹੀ ਨਹੀਂ ਸਕਦੇ। ਸਾਡਾ ਵਿਰੋਧ ਸਵੇਰੇ ਸਾਢੇ 10 ਤੋਂ 11 ਵਜੇ ਤੱਕ ਹੁੰਦਾ ਹੈ ਅਤੇ ਉਸ ਤੋਂ ਬਾਅਦ ਅਸੀਂ ਕੰਮ ਲਈ ਸਦਨ ਦੇ ਅੰਦਰ ਆ ਜਾਂਦੇ ਹਾਂ ਪਰ ਤਾਂ ਵੀ ਕੰਮ ਨਹੀਂ ਹੋ ਰਿਹਾ।’’

ਦੇਖੋ ਵੀਡੀਓ:

ਕਾਂਗਰਸ ਜਨਰਲ ਸਕੱਤਰ ਨੇ ਕਿਹਾ, "ਜਿਵੇਂ ਹੀ ਅਸੀਂ ਬੈਠਦੇ ਹਾਂ, ਉਹ ਸਦਨ ਨੂੰ ਮੁਲਤਵੀ ਕਰਵਾਉਣ ਲਈ ਕੁਝ ਨਾ ਕੁਝ ਕਰਨਾ ਸ਼ੁਰੂ ਕਰ ਦਿੰਦੇ ਹਨ। ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦੀ ਰਣਨੀਤੀ ਹੈ, ਉਹ ਬਹਿਸ ਨਹੀਂ ਚਾਹੁੰਦੇ ਹਨ।" ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਅਡਾਨੀ ਮੁੱਦੇ 'ਤੇ ਚਰਚਾ ਕਰਨ ਤੋਂ ਡਰਦੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਸਾਰੇ ਮੁੱਦੇ ਖੁੱਲ੍ਹ ਕੇ ਸਾਹਮਣੇ ਆ ਜਾਣਗੇ।

ਦੇਖੋ ਵੀਡੀਓ-2:

ਵਿਰੋਧੀ ਧਿਰ ਦੇ ਨੇਤਾਵਾਂ ਦੀ ਜਾਰਜ ਸੋਰੋਸ ਨਾਲ ਮਿਲੀਭੁਗਤ ਦੇ ਭਾਜਪਾ ਵੱਲੋਂ ਲਾਏ ਜਾ ਦੇ ਦੋਸ਼ਾਂ ਬਾਰੇ ਪ੍ਰਿਅੰਕਾ ਗਾਂਧੀ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਇਕ ਇਸ ਤੋਂ  ਵੱਧ ਹਾਸੋਹੀਣੀ ਗੱਲ ਕੋਈ ਹੋਰ ਹੋ ਸਕਦੀ ਹੈ।  ਕਿਸੇ ਕੋਲ ਇਸ ਦਾ ਰਿਕਾਰਡ ਨਹੀਂ ਹੈ, ਕੋਈ ਨਹੀਂ ਜਾਣਦਾ ਕਿ ਉਹ ਆਖ਼ਰ ਗੱਲ ਕੀ ਕਰ ਰਿਹਾ ਹੈ।" ਉਨ੍ਹਾਂ ਕਿਹਾ ਕਿ ਉਹ ਅਜਿਹਾ ਸਿਰਫ਼ ਇਸ ਕਾਰਨ ਕਰ  ਰਹੇ ਹਨ ਕਿਉਂਕਿ ਉਹ ਅਡਾਨੀ ਮੁੱਦੇ ਉਤੇ ਚਰਚਾ ਨਹੀਂ ਕਰਨਾ ਚਾਹੁੰਦੇ ਹਨ। ਕਾਂਗਰਸ ਦੇ ਹੋਰ ਮੈਂਬਰਾਂ ਜੈਰਾਮ ਰਮੇਸ਼, ਮਨੀਸ਼ ਤਿਵਾੜੀ, ਰਾਜੀਵ ਸ਼ੁਕਲਾ ਅਤੇ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਸਰਕਾਰ ਉਤੇ ਬਹਿਸ ਤੋਂ ਭੱਜਣ ਦੇ ਦੋਸ਼ ਲਾਏ ਹਨ।

ਦੇਖੋ ਵੀਡੀਓ-3:

ਉਨ੍ਹਾਂ ਦੀ ਇਹ ਟਿੱਪਣੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਵੱਲੋਂ ਕਾਂਗਰਸ ਅਤੇ ਇਸ ਦੀ ਲੀਡਰਸ਼ਿਪ 'ਤੇ ਅਮਰੀਕੀ ਅਰਬਪਤੀ ਜਾਰਜ ਸੋਰੋਸ ਅਤੇ ਭਾਰਤ ਵਿਰੋਧੀ ਤਾਕਤਾਂ ਨਾਲ ਮਿਲੀਭੁਗਤ ਕਰਨ ਦੇ ਲਾਏ ਗਏ ਦੋਸ਼ਾਂ ਤੋਂ ਬਾਅਦ ਆਈ ਹੈ। ਗ਼ੌਰਤਲਬ ਹੈ ਕਿ ਇਸ ਤੋਂ ਬਾਅਦ ਲੋਕ ਸਭਾ ਵਿਚ ਹੰਗਾਮਾ ਮੱਚ ਗਿਆ ਅਤੇ ਸਦਨ ਦੀ ਕਾਰਵਾਈ  ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। -ਪੀਟੀਆਈ

Advertisement
×