Indian air force: ਨੁਕਸਾਨ ਲੜਾਈ ਦਾ ਹਿੱਸਾ ਪਰ ਸਾਰੇ ਪਾਇਲਟ ਸੁਰੱਖਿਅਤ ਪਰਤੇ: ਭਾਰਤੀ ਹਵਾਈ ਸੈਨਾ
ਨਵੀਂ ਦਿੱਲੀ, 11 ਮਈ ਭਾਰਤੀ ਹਵਾਈ ਸੈਨਾ ਨੇ ਅੱਜ ਕਿਹਾ ਕਿ ਨੁਕਸਾਨ ਲੜਾਈ ਦਾ ਇੱਕ ਹਿੱਸਾ ਹੈ ਪਰ ਉਨ੍ਹਾਂ ਦੇ ਸਾਰੇ ਪਾਇਲਟ ਇਸ ਹਫਤੇ ਪਾਕਿਸਤਾਨ ਨਾਲ ਜੰਗ ਤੋਂ ਬਾਅਦ ਘਰ ਸੁਰੱਖਿਅਤ ਪਰਤ ਆਏ ਹਨ। ਇਹ ਜਾਣਕਾਰੀ ਭਾਰਤੀ ਹਵਾਈ ਫੌਜ ਵਲੋਂ...
Advertisement
ਨਵੀਂ ਦਿੱਲੀ, 11 ਮਈ
ਭਾਰਤੀ ਹਵਾਈ ਸੈਨਾ ਨੇ ਅੱਜ ਕਿਹਾ ਕਿ ਨੁਕਸਾਨ ਲੜਾਈ ਦਾ ਇੱਕ ਹਿੱਸਾ ਹੈ ਪਰ ਉਨ੍ਹਾਂ ਦੇ ਸਾਰੇ ਪਾਇਲਟ ਇਸ ਹਫਤੇ ਪਾਕਿਸਤਾਨ ਨਾਲ ਜੰਗ ਤੋਂ ਬਾਅਦ ਘਰ ਸੁਰੱਖਿਅਤ ਪਰਤ ਆਏ ਹਨ। ਇਹ ਜਾਣਕਾਰੀ ਭਾਰਤੀ ਹਵਾਈ ਫੌਜ ਵਲੋਂ ਉਸ ਵੇਲੇ ਦਿੱਤੀ ਗਈ ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਇਸ ਜੰਗ ਵਿੱਚ ਹਵਾਈ ਫੌਜ ਦਾ ਕੀ ਨੁਕਸਾਨ ਹੋਇਆ ਹੈ।
Advertisement
ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਪੰਜ ਭਾਰਤੀ ਜਹਾਜ਼ਾਂ ਨੂੰ ਡੇਗ ਦਿੱਤਾ ਹੈ ਪਰ ਭਾਰਤ ਵੱਲੋਂ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਗਈ। ਦੱਸਣਾ ਬਣਦਾ ਹੈ ਕਿ ਦਹਿਸ਼ਤਗਰਦਾਂ ਵੱਲੋਂ ਪਹਿਲਗਾਮ ਵਿੱਚ 26 ਸੈਲਾਨੀਆਂ ਦੀ ਹੱਤਿਆ ਕਰਨ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌਂ ਦਹਿਸ਼ਤੀ ਟਿਕਾਣਿਆਂ ’ਤੇ ਫੌਜੀ ਕਾਰਵਾਈ ਕੀਤੀ ਸੀ।
Advertisement
×