ਜ਼ੁਬੀਨ ਦੀ ਮੌਤ ਦੇ ਮਾਮਲੇ ਵਿੱਚ ਉੱਤਰ-ਪੂਰਬੀ ਫੈਸਟ ਦੇ ਪ੍ਰਬੰਧਕ ਤੇ ਮੈਨੇਜਰ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ: ਮੁੱਖ ਮੰਤਰੀ
ਛੇ ਅਕਤੂਬਰ ਨੂੰ ਗੁਹਾਟੀ ਵਿਚ ਪੇਸ਼ ਹੋਣ ਲੲੀ ਕਿਹਾ; ਬੈਂਕ ਖਾਤੇ ਜਾਮ ਕੀਤੇ
Lookout notices issued against NE fest organiser, manager in Zubeen's death case: Himanta ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਅੱਜ ਕਿਹਾ ਕਿ ਗਾਇਕ ਜ਼ੁਬੀਨ ਦੀ ਮੌਤ ਦੇ ਮਾਮਲੇ ਵਿੱਚ ਉੱਤਰ ਪੂਰਬੀ ਭਾਰਤ ਫੈਸਟੀਵਲ ਦੇ ਪ੍ਰਬੰਧਕ ਸ਼ਿਆਮਕਾਨੂ ਮਹੰਤ ਅਤੇ ਜ਼ੁਬੀਨ ਗਰਗ ਦੇ ਮੈਨੇਜਰ ਸਿਧਾਰਥ ਸ਼ਰਮਾ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤੇ ਗਏ ਹਨ।
ਫੇਸਬੁੱਕ ਲਾਈਵ ਵਿੱਚ ਸਰਮਾ ਨੇ ਕਿਹਾ ਕਿ ਦੋਵਾਂ ਨੂੰ 6 ਅਕਤੂਬਰ ਨੂੰ ਗੁਹਾਟੀ ਆਉਣਾ ਚਾਹੀਦਾ ਹੈ ਅਤੇ ਆਪਣੇ ਬਿਆਨ ਦੇਣੇ ਚਾਹੀਦੇ ਹਨ, ਨਹੀਂ ਤਾਂ ਪੁਲੀਸ ਉਨ੍ਹਾਂ ਲਈ ਤਲਾਸ਼ੀ ਮੁਹਿੰਮ ਤੇਜ਼ ਕਰੇਗੀ।
ਉਨ੍ਹਾਂ ਕਿਹਾ ਕਿ ਦੁਰਗਾ ਪੂਜਾ ਤਿਉਹਾਰ ਚਲ ਰਹੇ ਹਨ ਤੇ ਇਸ ਕਰ ਕੇ ਉਹ ਹਾਲ ਦੀ ਘੜੀ ਨਾ ਆਉਣ ਪਰ ਦਸ਼ਮੀ ਤੋਂ ਬਾਅਦ ਉਨ੍ਹਾਂ ਨੂੰ ਆਉਣਾ ਪਵੇਗਾ। ਉਨ੍ਹਾਂ ਨੂੰ 6 ਅਕਤੂਬਰ ਨੂੰ ਗੁਹਾਟੀ ਆਉਣਾ ਚਾਹੀਦਾ ਹੈ ਅਤੇ ਆਪਣੇ ਬਿਆਨ ਦਰਜ ਕਰਨੇ ਚਾਹੀਦੇ ਹਨ। ਜੇਕਰ ਉਹ ਸੀਆਈਡੀ ਦੇ ਸਾਹਮਣੇ ਪੇਸ਼ ਨਹੀਂ ਹੋਣਾ ਚਾਹੁੰਦੇ, ਜੋ 19 ਸਤੰਬਰ ਨੂੰ ਸਿੰਗਾਪੁਰ ਵਿੱਚ ਸਮੁੰਦਰ ਵਿੱਚ ਡੁੱਬਣ ਨਾਲ ਗਰਗ ਦੀ ਮੌਤ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ, ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਮਹੰਤ ਦੇ ਬੈਂਕ ਖਾਤੇ ਅਤੇ ਕ੍ਰੈਡਿਟ ਕਾਰਡ ਫ੍ਰੀਜ਼ ਕਰ ਦਿੱਤੇ ਗਏ ਹਨ ਤਾਂ ਕਿ ਉਹ ਜ਼ਿਆਦਾ ਦੇਰ ਤੱਕ ਵਿਦੇਸ਼ ਨਾ ਰਹਿ ਸਕੇ। ਸਰਮਾ ਨੇ ਕਿਹਾ ਕਿ ਸਰਕਾਰ ਸਿੰਗਾਪੁਰ ਤੋਂ ਗਰਗ ਦੀ ਪੋਸਟਮਾਰਟਮ ਰਿਪੋਰਟ ਹਾਸਲ ਕਰਨ ਦੀ ਚਾਰਜ਼ੋਈ ਕਰ ਰਹੀ ਹੈ।
ਸਰਮਾ ਨੇ ਕਿਹਾ ਕਿ ਇੱਥੇ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਕੀਤੀ ਗਈ ਦੂਜੀ ਪੋਸਟਮਾਰਟਮ ਜਾਂਚ ਦੀ ਰਿਪੋਰਟ ਵੀ ਤਿਆਰ ਹੈ। ਪੀਟੀਆਈ