ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ AI ਦੀ ਜ਼ਿੰਮੇਵਾਰੀ ਤੇ ਨੈਤਿਕਤਾ ਨਾਲ ਵਰਤੋਂ ਦੀ ਵਕਾਲਤ
AI-based systems making India's parliamentary processes more efficient: LS Speaker Om Birla; ਮਸਨੂਈ ਬੌਧਿਕਤਾ ਆਧਾਰਿਤ ਪ੍ਰਣਾਲੀ ਭਾਰਤੀ ਸੰਸਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾ ਰਹੀ ਹੈ: ਓਮ ਬਿਰਲਾ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਮਸਨੂਈ ਬੌਧਿਕਤਾ (AI) ਦੀ ਜ਼ਿੰਮੇਵਾਰਾਨਾ ਤੇ ਨੈਤਿਕਤਾ ਨਾਲ ਵਰਤੋਂ ਦੀ ਜ਼ੋਰਦਾਰ ਵਕਾਲਤ ਕੀਤੀ ਅਤੇ ਕਿਹਾ ਕਿ ਇਸ ਨੂੰ ਨਾਗਰਿਕਾਂ ਦੇ ਸ਼ਕਤੀਕਰਨ ਅਤੇ governance ਵਿੱਚ ਪਾਰਦਰਸ਼ਤਾ ਲਿਆਉਣ ਲਈ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਵਰਤਿਆ ਜਾ ਸਕਦਾ ਹੈ।
Barbados ਵਿੱਚ 68th Commonwealth Parliamentary Association (CPA) Conference ਦੌਰਾਨ ਇੱਕ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਬਿਰਲਾ ਨੇ ਸੰਸਦੀ ਪ੍ਰਕਿਰਿਆਵਾਂ ਨੂੰ ਹੋਰ ਨਿਪੁੰਨ ਤੇ ਸਮਾਵੇਸ਼ੀ ਬਣਾਉਣ ਲਈ AI ਦਾ ਲਾਹਾ ਲੈਣ ’ਚ ਭਾਰਤ ਵੱਲੋਂ ਕੀਤੀ ਪ੍ਰਗਤੀ ’ਤੇ ਚਾਣਨਾ ਵੀ ਪਾਇਆ।
ਸਪੀਕਰ Om Birla ਨੇ "Leveraging Technology: Enhancing Democracy through Digital Transformations and Tackling the Digital Divide" ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕਿਹਾ , ‘‘ਸਹਿਯੋਗ ਤੇ ਗਿਆਨ ਦੀ ਸਾਂਝ ਰਾਹੀਂ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਤਕਨੀਕ ਇੱਕ ਅੜਿੱਕਾ ਨਹੀ ਬਲਕਿ ਇੱਕ ਪੁਲ ਬਣੇ। ਉਨ੍ਹਾਂ ਕਿਹਾ, ‘‘ਰਾਸ਼ਟਰਮੰਡਲ ਮੁਲਕਾਂ Commonwealth nations ਨੂੰ ਮਸਨੂਈ ਬੌਧਿਕਤਾ artificial intelligence ਦੀ ਜ਼ਿੰਮੇਵਾਰੀ ਤੇ ਨੈਤਿਕਤਾ ਨਾਲ ਵਰਤੋਂ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਤਕਨੀਕ ਦੀ ਵਰਤੋਂ ਰਾਹੀਂ ਡਿਜੀਟਲ ਪਾੜੇ ਨੂੰ ਖਤਮ ਕਰਨਾ ਚਾਹੀਦਾ ਹੈੇ।’’
ਤਕਨੀਕੀ ਵਿਕਾਸ ਨੂੰ ਉਭਾਰਦਿਆਂ ਬਿਰਲਾ ਨੇ ਆਖਿਆ ਕਿ e-Parliament ਐਪ ਨੇ ਭਾਰਤ ਦੀ ਸੰਸਦੀ ਜਮਹੂਰੀਅਤ ਦੇ ਕੰਮਕਾਜ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ। ਮਸਨੂਈ ਬੌਧਿਕਤਾ ਆਧਾਰਿਤ ਪ੍ਰਣਾਲੀਆਂ ਭਾਰਤੀ ਸੰਸਦੀ ਪ੍ਰਕਿਰਿਆ ਨੂੰ ਹੋਰ ਸੁ਼ਚਾਰੂ ਤੇ ਸਮਾਵੇਸ਼ੀ ਬਣਾ ਰਹੀਆਂ ਹਨ।