DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ

ਕਬਾਇਲੀ ਜ਼ਿਲ੍ਹੇ ਲਾਹੌਲ ਤੇ ਸਪਿਤੀ ਵਿੱਚ ਸਭ ਤੋਂ ਵੱਧ 6 ਸੈਂਟੀਮੀਟਰ ਬਰਫ਼ ਪਈ
  • fb
  • twitter
  • whatsapp
  • whatsapp
featured-img featured-img
ਮਨਾਲੀ ਵਿੱਚ ਹੋਈ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਐਤਵਾਰ ਨੂੰ ਸੋਲਾਂਗ ਵਾਦੀ ’ਚ ਘੋੜਿਆਂ ’ਤੇ ਘੁੰਮਦੇ ਹੋਏ ਸੈਲਾਨੀ। -ਫੋਟੋ: ਪੀਟੀਆਈ
Advertisement

ਸ਼ਿਮਲਾ, 12 ਜਨਵਰੀ

ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਇਲਾਕਿਆਂ ਅਤੇ ਹੋਰ ਉੱਚੇ ਖੇਤਰਾਂ ਵਿੱਚ ਹਲਕੀ ਬਰਫ਼ਬਾਰੀ ਹੋਈ ਜਦਕਿ ਵਾਦੀ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹਲਕਾ ਮੀਂਹ ਪਿਆ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ।

Advertisement

ਮੌਸਮ ਵਿਭਾਗ ਦੇ ਸਥਾਨਕ ਦਫ਼ਤਰ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ ਨੂੰ ਕਬਾਇਲੀ ਜ਼ਿਲ੍ਹੇ ਲਾਹੌਲ ਤੇ ਸਪਿਤੀ ਵਿੱਚ 6 ਸੈਂਟੀਮੀਟਰ ਬਰਫ਼ਬਾਰੀ ਪਈ। ਉਸ ਤੋਂ ਬਾਅਦ ਕੋਠੀ, ਖਦਰਾਲਾ, ਕੀਲੌਂਗ, ਸ਼ਿਲਾਰੂ ਵਿੱਚ ਪੰਜ-ਪੰਜ ਸੈਂਟੀਮੀਟਰ, ਜੋਤ ਵਿੱਚ 4 ਸੈਂਟੀਮੀਟਰ, ਕਲਪਾ ’ਚ 0.8 ਸੈਂਟੀਮੀਟਰ ਅਤੇ ਕੁਕੁਮਸੇਰੀ ਵਿੱਚ 0.5 ਸੈਂਟੀਮੀਟਰ ਬਰਫ਼ਬਾਰੀ ਹੋਈ। ਇਸੇ ਤਰ੍ਹਾਂ ਕੁੱਲੂ ਜ਼ਿਲ੍ਹੇ ਵਿੱਚ ਪੈਂਦੇ ਮਨਾਲੀ ਅਤੇ ਚੰਬਾ ਜ਼ਿਲ੍ਹੇ ਵਿੱਚ ਭਰਮੌਰ ਦੇ ਉੱਚੇ ਇਲਾਕਿਆਂ ਵਿੱਚ ਵੀ ਬਰਫ਼ਬਾਰੀ ਹੋਈ।

ਸੂਬੇ ਦੇ ਕੁਝ ਹਿੱਸਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਸਾਰਾਹ ਵਿੱਚ 18.1 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਉਸ ਤੋਂ ਬਾਅਦ ਰੋਹੜੂ ਵਿੱਚ 15 ਮਿਲੀਮੀਟਰ, ਮਨਾਲੀ ’ਚ 5 ਮਿਲੀਮੀਟਰ, ਪਾਊਂਟਾ ਸਾਹਿਬ ਵਿੱਚ 4.8 ਮਿਲੀਮੀਟਰ, ਕਸੌਲੀ ’ਚ 4.5 ਮਿਲੀਮੀਟਰ, ਧੌਲਾ ਕੂਆਂ ਵਿੱਚ ਚਾਰ ਮਿਲੀਮੀਟਰ, ਨਾਹਨ ’ਚ 3.8 ਮਿਲੀਮੀਟਰ ਅਤੇ ਸਿਓਬਾਗ ਤੇ ਭੁਨਤਰ ਵਿੱਚ 3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਸੁੰਦਰਨਗਰ ਵਿੱਚ ਦਰਮਿਆਨੀ ਧੁੰਦ ਦੇਖੀ ਗਈ ਅਤੇ ਮੰਡੀ ਤੇ ਕਲਪਾ ਵਿੱਚ ਘੱਟ ਧੁੰਦ ਦੇਖੀ ਗਈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਛੋਟੀਆਂ ਪਹਾੜੀਆਂ ਅਤੇ ਮੈਦਾਨੀ ਇਲਾਕਿਆਂ ਵਿਚਲੀਆਂ ਖਾਲੀ ਥਾਵਾਂ ’ਤੇ ਬੁੱਧਵਾਰ ਤੱਕ ਸੰਘਣੀ ਧੁੰਦ ਪਵੇਗੀ। ਲਾਹੌਲ ਤੇ ਸਪਿਤੀ ਜ਼ਿਲ੍ਹੇ ਵਿੱਚ ਪੈਂਦਾ ਤਾਬੋ ਰਾਤ ਸਮੇਂ ਸਭ ਤੋਂ ਠੰਢਾ ਸਥਾਨ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ ਮਨਫੀ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। -ਪੀਟੀਆਈ

ਕਸ਼ਮੀਰ ਵਿੱਚ ਠੰਢ ਤੋਂ ਮਾਮੂਲੀ ਰਾਹਤ

ਸ੍ਰੀਨਗਰ: ਸਾਰੇ ਕਸ਼ਮੀਰ ਵਿੱਚ ਰਾਤ ਭਰ ਬੱਦਲਵਾਈ ਰਹਿਣ ਕਾਰਨ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਇਆ ਪਰ ਇਹ ਅਜੇ ਵੀ ਜੰਮਣ ਵਾਲੇ ਬਿੰਦੂ ਤੋਂ ਹੇਠਾਂ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਸ੍ਰੀਨਗਰ ਵਿੱਚ ਸ਼ਨਿਚਰਵਾਰ ਰਾਤ ਨੂੰ ਘੱਟੋ ਘੱਟ ਤਾਪਮਾਨ ਮਨਫੀ 3 ਡਿਗਰੀ ਦਰਜ ਕੀਤਾ ਗਿਆ। ਵਾਦੀ ਵਿੱਚ ਸਭ ਤੋਂ ਠੰਢੀ ਜਗ੍ਹਾ ਪਹਿਲਗਾਮ ਰਹੀ, ਜਿੱਥੇ ਘੱਟੋ ਘੱਟ ਤਾਪਮਾਨ ਮਨਫੀ 6.2 ਡਿਗਰੀ ਦਰਜ      ਕੀਤਾ ਗਿਆ। -ਪੀਟੀਆਈ
Advertisement
×