ਬੀਆਰਟੀ ਟਾਈਗਰ ਰਿਜ਼ਰਵ ਦੇ ਨੇੜੇ ਤੇਂਦੂਏ ਦੀ ਲਾਸ਼ ਮਿਲੀ, ਜ਼ਹਿਰ ਦੇਣ ਦਾ ਸ਼ੱਕ
ਚਾਮਰਾਜਨਗਰ (ਕਰਨਾਟਕ), 12 ਜੁਲਾਈ ਇੱਥੇ ਬੀਆਰਟੀ ਟਾਈਗਰ ਰਿਜ਼ਰਵ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਕੋਠਲਾਵੜੀ ਪਿੰਡ ਦੇ ਨੇੜੇ ਇੱਕ ਖੱਡ ਵਿੱਚ ਇੱਕ ਤੇਂਦੂਏ ਦੀ ਲਾਸ਼ ਮਿਲੀ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਨਰ ਤੇਂਦੂਆ, ਜੋ ਕਿ ਲਗਭਗ ਪੰਜ ਤੋਂ ਛੇ...
Advertisement
ਚਾਮਰਾਜਨਗਰ (ਕਰਨਾਟਕ), 12 ਜੁਲਾਈ
ਇੱਥੇ ਬੀਆਰਟੀ ਟਾਈਗਰ ਰਿਜ਼ਰਵ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਕੋਠਲਾਵੜੀ ਪਿੰਡ ਦੇ ਨੇੜੇ ਇੱਕ ਖੱਡ ਵਿੱਚ ਇੱਕ ਤੇਂਦੂਏ ਦੀ ਲਾਸ਼ ਮਿਲੀ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਨਰ ਤੇਂਦੂਆ, ਜੋ ਕਿ ਲਗਭਗ ਪੰਜ ਤੋਂ ਛੇ ਸਾਲ ਦਾ ਸੀ, ਨੂੰ ਜ਼ਹਿਰ ਦੇ ਕੇ ਮਾਰਿਆ ਹੋ ਸਕਦਾ ਹੈ। ਜੰਗਲਾਤ ਵਿਭਾਗ ਦੇ ਅਨੁਸਾਰ ਵੀਰਵਾਰ ਨੂੰ ਤੇਂਦੂਏ ਦੀ ਲਾਸ਼ ਦੇ ਨੇੜੇ ਇੱਕ ਕੁੱਤੇ ਅਤੇ ਇੱਕ ਵੱਛੇ ਦੀਆਂ ਲਾਸ਼ਾਂ ਮਿਲੀਆਂ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਮੁੱਢਲੀ ਜਾਂਚ ਦੇ ਆਧਾਰ ’ਤੇ ਇੱਕ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ "ਪੋਸਟਮਾਰਟਮ ਕੀਤਾ ਗਿਆ ਹੈ, ਅਸੀਂ ਨਮੂਨੇ ਇਕੱਠੇ ਕੀਤੇ ਹਨ ਅਤੇ ਉਨ੍ਹਾਂ ਨੂੰ ਜਾਂਚ ਲਈ ਮੈਸੂਰ ਦੀ ਫੋਰੈਂਸਿਕ ਲੈਬ ਵਿੱਚ ਭੇਜੇ ਗਏ ਹਨ। ਰਿਪੋਰਟਾਂ ਦੇ ਆਧਾਰ ’ਤੇ ਅੱਗਲੇਰੀ ਕਾਰਵਾਈ ਕੀਤੀ ਜਾਵੇਗੀ।’’ -ਪੀਟੀਆਈ
Advertisement
×