ਵਕੀਲ ਵੱਲੋਂ ਗੋਵਿੰਦਾ ਤੇ ਸੁਨੀਤਾ ਵਿਚਾਲੇ ਤਲਾਕ ਅਫ਼ਵਾਹ ਕਰਾਰ
ਅਦਾਕਾਰ ਗੋਵਿੰਦਾ ਅਤੇ ਸੁਨੀਤਾ ਆਹੂਜਾ ਵਿਚਾਲੇ ਤਲਾਕ ਦੀਆਂ ਖ਼ਬਰਾਂ ਮੁੜ ਸਾਹਮਣੇ ਆਉਣ ’ਤੇ ਗੋਵਿੰਦਾ ਦੇ ਮੈਨੇਜਰ ਤੇ ਵਕੀਲ ਨੇ ਇਸ ਨੂੰ ‘ਪੁਰਾਣੀ ਖ਼ਬਰ’ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਵੱਖ ਨਹੀਂ ਹੋ ਰਹੇ। ਰਿਪੋਰਟ ਅਨੁਸਾਰ ਸੁਨੀਤਾ ਨੇ 5 ਦਸੰਬਰ 2024...
Advertisement
ਅਦਾਕਾਰ ਗੋਵਿੰਦਾ ਅਤੇ ਸੁਨੀਤਾ ਆਹੂਜਾ ਵਿਚਾਲੇ ਤਲਾਕ ਦੀਆਂ ਖ਼ਬਰਾਂ ਮੁੜ ਸਾਹਮਣੇ ਆਉਣ ’ਤੇ ਗੋਵਿੰਦਾ ਦੇ ਮੈਨੇਜਰ ਤੇ ਵਕੀਲ ਨੇ ਇਸ ਨੂੰ ‘ਪੁਰਾਣੀ ਖ਼ਬਰ’ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਵੱਖ ਨਹੀਂ ਹੋ ਰਹੇ। ਰਿਪੋਰਟ ਅਨੁਸਾਰ ਸੁਨੀਤਾ ਨੇ 5 ਦਸੰਬਰ 2024 ਨੂੰ ਬਾਂਦਰਾ ਫੈਮਿਲੀ ਕੋਰਟ ਵਿੱਚ ਤਲਾਕ ਲਈ ਅਰਜ਼ੀ ਦਿੱਤੀ ਸੀ। ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਦੱਸਿਆ, ‘ਇਹ ਉਹੀ ਪੁਰਾਣੀ ਖ਼ਬਰ ਹੈ, ਜੋ ਛੇ-ਸੱਤ ਮਹੀਨੇ ਪਹਿਲਾਂ ਆਈ ਸੀ। ਸੁਨੀਤਾ ਨੇ ਛੇ-ਸੱਤ ਮਹੀਨੇ ਪਹਿਲਾਂ ਤਲਾਕ ਲਈ ਅਰਜ਼ੀ ਦਿੱਤੀ ਸੀ। ਹੁਣ ਸਭ ਕੁਝ ਸੁਲਝ ਰਿਹਾ ਹੈ। ਇੱਕ ਜਾਂ ਦੋ ਹਫ਼ਤਿਆਂ ਵਿੱਚ ਸਾਰਿਆਂ ਨੂੰ ਪਤਾ ਲੱਗ ਜਾਵੇਗਾ।’ ਉਸ ਨੇ ਕਿਹਾ, ‘ਪੂਰਾ ਪਰਿਵਾਰ ਇਕੱਠੇ ਗਣੇਸ਼ ਚਤੁਰਥੀ ਮਨਾ ਰਿਹਾ ਹੈ, ਜਿਸ ਲਈ ਸੁਨੀਤਾ ਤਿਆਰੀਆਂ ’ਚ ਰੁੱਝੀ ਹੋਈ ਹੈ।’ ਗੋਵਿੰਦਾ ਦੇ ਵਕੀਲ ਲਲਿਤ ਬਿੰਦਲ ਨੇ ਵੀ ਤਲਾਕ ਦੀ ਖ਼ਬਰ ਨੂੰ ਖਾਰਜ ਕਰਦਿਆਂ ਇਸ ਨੂੰ ‘ਪੁਰਾਣੀ ਖ਼ਬਰ’ ਦੱਸਿਆ ਹੈ।
Advertisement
Advertisement
×