ਲਾਅ ਕਾਲਜ ਜਬਰ-ਜਨਾਹ ਕੇਸ: ਭਾਜਪਾ ਦੀ ‘ਤੱਥ-ਖੋਜ ਟੀਮ’ ਕੋਲਕਾਤਾ ਪਹੁੰਚੀ
ਕੋਲਕਾਤਾ, 30 ਜੂਨ ਕੋਲਕਾਤਾ ਦੇ ਇੱਕ ਲਾਅ ਕਾਲਜ ਵਿੱਚ ਹਾਲ ਹੀ ਵਿੱਚ ਹੋਏ ਸਮੂਹਿਕ ਜਬਰ ਜਨਾਹ ਦੇ ਸਬੰਧ ਵਿੱਚ ਭਾਜਪਾ ਵੱਲੋਂ ਗਠਿਤ ਚਾਰ ਮੈਂਬਰੀ ‘ਤੱਥ-ਖੋਜ ਟੀਮ’ ਸੋਮਵਾਰ ਸਵੇਰੇ ਪੂਰਬੀ ਮਹਾਂਨਗਰ ਪਹੁੰਚੀ ਹੈ। ਟੀਮ ਦੇ ਮੈਂਬਰਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਸਤਪਾਲ...
Advertisement
ਕੋਲਕਾਤਾ, 30 ਜੂਨ
ਕੋਲਕਾਤਾ ਦੇ ਇੱਕ ਲਾਅ ਕਾਲਜ ਵਿੱਚ ਹਾਲ ਹੀ ਵਿੱਚ ਹੋਏ ਸਮੂਹਿਕ ਜਬਰ ਜਨਾਹ ਦੇ ਸਬੰਧ ਵਿੱਚ ਭਾਜਪਾ ਵੱਲੋਂ ਗਠਿਤ ਚਾਰ ਮੈਂਬਰੀ ‘ਤੱਥ-ਖੋਜ ਟੀਮ’ ਸੋਮਵਾਰ ਸਵੇਰੇ ਪੂਰਬੀ ਮਹਾਂਨਗਰ ਪਹੁੰਚੀ ਹੈ। ਟੀਮ ਦੇ ਮੈਂਬਰਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਸਤਪਾਲ ਸਿੰਘ, ਮੀਨਾਕਸ਼ੀ ਲੇਖੀ ਅਤੇ ਸੰਸਦ ਮੈਂਬਰ ਬਿਪਲਬ ਕੁਮਾਰ ਦੇਬ ਅਤੇ ਮਨਨ ਕੁਮਾਰ ਮਿਸ਼ਰਾ ਸ਼ਾਮਲ ਹਨ।
ਦੇਬ ਨੇ ਇੱਥੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘‘ਇੱਕ ਮਹਿਲਾ ਮੁੱਖ ਮੰਤਰੀ ਵੱਲੋਂ ਚਲਾਏ ਜਾਣ ਦੇ ਬਾਵਜੂਦ ਪੱਛਮੀ ਬੰਗਾਲ, ਕਾਲਜਾਂ ਅਤੇ ਮੈਡੀਕਲ ਕਾਲਜਾਂ ਵਿੱਚ ਇੱਕ ਤੋਂ ਬਾਅਦ ਇੱਕ ਭਿਆਨਕ ਘਟਨਾਵਾਂ ਦਾ ਗਵਾਹ ਬਣ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ, ਇੱਕ ਕਾਨੂੰਨ ਦੀ ਵਿਦਿਆਰਥਣ ਵੀ ਸੁਰੱਖਿਅਤ ਨਹੀਂ ਹੈ। ਦੇਬ ਨੇ ਦੋਸ਼ ਲਗਾਇਆ ਕਿ ਟੀਮ ਨੂੰ ਦੱਖਣੀ ਕੋਲਕਾਤਾ ਲਾਅ ਕਾਲਜ ਜਾਣ ਜਾਂ ਮੁੱਖ ਸਕੱਤਰ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਨਹੀਂ ਮਿਲੀ। ਦੇਬ ਨੇ ਕਿਹਾ ਕਿ ਟੀਮ ਬਾਅਦ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੂੰ ਇੱਕ ਰਿਪੋਰਟ ਸੌਂਪੇਗੀ। -ਪੀਟੀਆਈ
Advertisement
×