DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧਰਮਸ਼ਾਲਾ-ਕਾਂਗੜਾ ਕੌਮੀ ਸ਼ਾਹਰਾਹ ’ਤੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਪ੍ਰਭਾਵਿਤ

ਕੁਲਵਿੰਦਰ ਸੰਧੂ ਧਰਮਸ਼ਾਲਾ, 20 ਜੂਨ ਬੀਤੀ ਰਾਤ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਦੇ ਚਲਦਿਆਂ ਢਿੱਗਾਂ ਖਿਸਕਣ ਕਾਰਨ ਸ਼ੁੱਕਰਵਾਰ ਸਵੇਰੇ ਧਰਮਸ਼ਾਲਾ-ਕਾਂਗੜਾ ਕੌਮੀ ਸ਼ਾਹਰਾਹ ’ਤੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ। ਇਸ ਮਹੱਤਵਪੂਰਨ ਸੜਕ ਰਾਹੀਂ ਦਿੱਲੀ, ਪੰਜਾਬ, ਹਰਿਆਣਾ ਅਤੇ ਹੋਰ...
  • fb
  • twitter
  • whatsapp
  • whatsapp
Advertisement

ਕੁਲਵਿੰਦਰ ਸੰਧੂ

ਧਰਮਸ਼ਾਲਾ, 20 ਜੂਨ

Advertisement

ਬੀਤੀ ਰਾਤ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਦੇ ਚਲਦਿਆਂ ਢਿੱਗਾਂ ਖਿਸਕਣ ਕਾਰਨ ਸ਼ੁੱਕਰਵਾਰ ਸਵੇਰੇ ਧਰਮਸ਼ਾਲਾ-ਕਾਂਗੜਾ ਕੌਮੀ ਸ਼ਾਹਰਾਹ ’ਤੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ। ਇਸ ਮਹੱਤਵਪੂਰਨ ਸੜਕ ਰਾਹੀਂ ਦਿੱਲੀ, ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਤੋਂ ਰੋਜ਼ਾਨਾ ਸੈਂਕੜੇ ਸੈਲਾਨੀ ਧਰਮਸ਼ਾਲਾ ਆਉਂਦੇ ਹਨ।

ਢਿੱਗਾਂ ਖਿਸਕਣ ਦੀ ਘਟਨਾ ਸਕੋਹ ਪਿੰਡ ਤੋਂ ਲਗਭਗ 2.5 ਕਿਲੋਮੀਟਰ ਦੂਰ ਵਾਪਰੀ, ਜਿਸ ਕਾਰਨ ਚਾਰ ਪਹੀਆ ਵਾਹਨਾਂ ਲਈ ਰਾਜਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ। ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਰਿਹਾ। ਪਰ ਧਰਮਸ਼ਾਲਾ ਅਤੇ ਕਾਂਗੜਾ ਵਿਚਕਾਰ ਸਕਰਨ ਵਾਲੇ ਯਾਤਰੀਆਂ ਦਾ ਸਫਰ ਕਾਫ਼ੀ ਪ੍ਰਭਾਵਿਤ ਹੋਇਆ।

ਆਵਾਜਾਈ ਲਈ ਬਦਲਵਾਂ ਪ੍ਰਬੰਧ ਕੀਤਾ

ਢਿੱਗਾਂ ਖਿਸਕਣ ਕਾਰਨ ਰਾਹ ਬੰਦ ਹੋਣ ਦੇ ਮੱਦੇਨਜ਼ਰ ਧਰਮਸ਼ਾਲਾ ਤੋਂ ਕਾਂਗੜਾ ਵੱਲ ਜਾਣ ਵਾਲੀ ਆਵਾਜਾਈ ਨੂੰ ਸ਼ੀਲਾ ਰੋਡ ਰਾਹੀਂ ਮਟੌਰ ਕਸਬੇ ਤੋਂ ਮੋੜਿਆ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਸਲਾਹ ਜਾਰੀ ਕੀਤੀ ਹੈ ਕਿ ਉਹ ਕੌਮੀ ਸ਼ਾਹਰਾਹ ਦੇ ਪ੍ਰਭਾਵਿਤ ਹਿੱਸੇ ਵੱਲ ਜਾਣ ਤੋਂ ਉਦੋਂ ਤੱਕ ਬਚਣ ਜਦੋਂ ਤੱਕ ਬਹਾਲੀ ਦਾ ਕੰਮ ਪੂਰਾ ਨਹੀਂ ਹੋ ਜਾਂਦਾ। ਸ਼ਾਹਪੁਰ ਵਿਖੇ ਤਾਇਨਾਤ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਵਿਵੇਕ ਸੰਧੂ ਨੇ ਕਿਹਾ ਕਿ ਮਲਬੇ ਨੂੰ ਸਾਫ਼ ਕਰਨ ਲਈ ਤੁਰੰਤ ਕਦਮ ਚੁੱਕੇ ਜਾ ਰਹੇ ਹਨ।

ਮੌਸਮ ਵਿਭਾਗ ਵੱਲੋਂ ਮੀਂਹ ਪੈਣ ਦੀ ਭਵਿੱਖਬਾਣੀ

ਖੇਤਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਸ਼ੁੱਕਰਵਾਰ ਨੂੰ ਵੀ ਜਾਰੀ ਹੈ, ਜਿਸ ਨਾਲ ਪਹਾੜੀ ਖੇਤਰਾਂ ਵਿੱਚ ਖਾਸ ਕਰਕੇ ਮੈਕਲੋਡਗੰਜ ਸੜਕ ’ਤੇ ਢਿਗਾਂ ਖਿਸਕਣ ਦੀ ਸੰਭਾਵਨਾ ਬਾਰੇ ਚਿੰਤਾਵਾਂ ਵਧ ਰਹੀਆਂ ਹਨ। ਇੱਥੇ ਪਿਛਲੇ ਕੁਝ ਦਿਨਾਂ ਤੋਂ ਮੁਰੰਮਤ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ। ਹਿਮਾਚਲ ਪ੍ਰਦੇਸ਼ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਕਾਂਗੜਾ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਮੀਂਹ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਪੀਡਬਲਯੂਡੀ ਦੇ ਅਧਿਕਾਰੀ ਸੰਵੇਦਨਸ਼ੀਲ ਜ਼ੋਨਾਂ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਧਰਮਸ਼ਾਲਾ-ਕਾਂਗੜਾ ਕੌਮੀ ਸ਼ਾਹਰਾਹ ’ਤੇ ਆਵਾਜਾਈ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਲਈ ਸਾਰੇ ਲੋੜੀਂਦੇ ਸਰੋਤ ਤਾਇਨਾਤ ਕੀਤੇ ਗਏ ਹਨ।

Advertisement
×