Landmine blast along LoC ਪੁਣਛ ਵਿਚ ਕੰਟਰੋਲ ਰੇਖਾ ਦੇ ਨਾਲ ਬਾਰੂਦੀ ਸੁਰੰਗ ਧਮਾਕੇ ’ਚ ਫੌਜੀ ਜਵਾਨ ਜ਼ਖ਼ਮੀ
ਗਸ਼ਤੀ ਡਿਊਟੀ ਦੌਰਾਨ ਗ਼ਲਤੀ ਨਾਲ landmine ’ਤੇ ਪੈਰ ਰੱਖਿਆ
Advertisement
ਮੇਂਧੜ/ਜੰਮੂ, 20 ਫਰਵਰੀ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ (LOC) ਦੇ ਨਾਲ ਹੋਏ ਬਾਰੂਦੀ ਸੁਰੰਗ ਧਮਾਕੇ (Landmine Blast) ਵਿਚ ਫੌਜੀ ਜਵਾਨ ਜ਼ਖ਼ਮੀ ਹੋ ਗਿਆ, ਜਿਸ ਦੀ ਪਛਾਣ ਰਾਈਫਲਮੈਨ ਮੁਹੰਮਦ ਆਸਿਫ਼ ਰਾਠਰ ਵਜੋਂ ਦੱਸੀ ਗਈ ਹੈ।
Advertisement
ਅਧਿਕਾਰੀਆਂ ਨੇ ਕਿਹਾ ਕਿ ਰਾਠਰ ਜੋ ਗਸ਼ਤੀ ਪਾਰਟੀ ਦਾ ਹਿੱਸਾ ਸੀ, ਸ਼ਾਮੀਂ ਪੰਜ ਵਜੇ ਦੇ ਕਰੀਬ ਮੇਂਧੜ ਸਬ-ਡਿਵੀਜ਼ਨ ਦੇ ਬਾਲਾਕੋਟ ਸੈਕਟਰ ਵਿਚ ਮੂਹਰਲੇ ਇਲਾਕੇ ਵਿਚ ਬਾਰੂਦੀ ਸੁਰੰਗ ’ਤੇ ਗ਼ਲਤੀ ਨਾਲ ਪੈਰ ਰੱਖ ਬੈਠਾ।
ਫੌਜੀ ਦੀ ਖੱਬੇ ਪੈਰ ’ਤੇ ਸੱਟ ਆਈ ਤੇ ਉਸ ਨੂੰ ਇਲਾਜ ਲਈ ਫੌਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਕਾਬਿਲੇਗੌਰ ਹੈ ਕਿ ਬਾਰੂਦੀ ਸੁਰੰਗਾਂ ਸਰਹੱਦ ਪਾਰੋਂ ਘੁਸਪੈਠ ਰੋਕਣ ਲਈ ਬੀੜੀਆਂ ਜਾਂਦੀਆਂ ਹਨ, ਪਰ ਕਈ ਵਾਰ ਮੀਂਹ ਕਰਕੇ ਇਨ੍ਹਾਂ ’ਤੇ ਲਾਈਆਂ ਨਿਸ਼ਾਨੀਆਂ ਮਿਟ ਜਾਂਦੀਆਂ ਹਨ, ਜੋ ਅਜਿਹੇ ਹਾਦਸਿਆਂ ਦੀ ਵਜ੍ਹਾ ਬਣਦਾ ਹੈ। ਪੀਟੀਆਈ
Advertisement
×