ਟਰੈਫਿਕ ਜਾਮ ’ਚ ਫਸਣ ਸਦਕਾ ਬਚੀ ਭੂਮੀ
ਅਹਿਮਦਾਬਾਦ: ਲੰਡਨ ’ਚ ਦੋ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਗਈ ਭੂਮੀ ਚੌਹਾਨ ਵਾਰ ਵਾਰ ਰੱਬ ਦਾ ਸ਼ੁਕਰਾਨਾ ਕਰ ਰਹੀ ਹੈ। ਉਹ ਭਾਰਤ ਆਈ ਹੋਈ ਹੈ ਅਤੇ ਉਸ ਨੇ ਵੀਰਵਾਰ ਨੂੰ ਏਆਈ171 ਦੀ ਉਡਾਣ ਫੜ ਕੇ ਲੰਡਨ ਰਵਾਨਾ ਹੋਣਾ ਸੀ ਪਰ...
Advertisement
ਅਹਿਮਦਾਬਾਦ: ਲੰਡਨ ’ਚ ਦੋ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਗਈ ਭੂਮੀ ਚੌਹਾਨ ਵਾਰ ਵਾਰ ਰੱਬ ਦਾ ਸ਼ੁਕਰਾਨਾ ਕਰ ਰਹੀ ਹੈ। ਉਹ ਭਾਰਤ ਆਈ ਹੋਈ ਹੈ ਅਤੇ ਉਸ ਨੇ ਵੀਰਵਾਰ ਨੂੰ ਏਆਈ171 ਦੀ ਉਡਾਣ ਫੜ ਕੇ ਲੰਡਨ ਰਵਾਨਾ ਹੋਣਾ ਸੀ ਪਰ ਟਰੈਫਿਕ ਜਾਮ ’ਚ ਫਸਣ ਕਰਕੇ ਉਹ ਹਵਾਈ ਅੱਡੇ ’ਤੇ 10 ਮਿੰਟ ਦੀ ਦੇਰੀ ਨਾਲ ਪਹੁੰਚੀ, ਜਿਸ ਕਾਰਨ ਉਹ ਜਹਾਜ਼ ’ਚ ਬੈਠਣ ਤੋਂ ਖੁੰਝ ਗਈ। ਭੂਮੀ ਨੇ ਕਿਹਾ, ‘‘ਮੈਂ ਟਰੈਫਿਕ ’ਚ ਫਸਣ ਕਾਰਨ ਸਮੇਂ ਸਿਰ ਹਵਾਈ ਅੱਡੇ ’ਤੇ ਨਾ ਪਹੁੰਚ ਸਕੀ, ਜਿਸ ਕਾਰਨ ਬੋਰਡਿੰਗ ਅਤੇ ਚੈੱਕ-ਇਨ ਬੰਦ ਹੋ ਚੁੱਕੇ ਸਨ। ਮੈਂ ਅਧਿਕਾਰੀਆਂ ਨੂੰ ਜਹਾਜ਼ ’ਚ ਚੜ੍ਹਨ ਦੀਆਂ ਕਈ ਅਪੀਲਾਂ ਕੀਤੀਆਂ ਸਨ ਪਰ ਉਹ ਨਹੀਂ ਮੰਨੇ। ਇਹ ਚਮਤਕਾਰ ਹੀ ਆਖ ਸਕਦੇ ਹਾਂ। ਮਾਤਾਜੀ ਅਤੇ ਗਣਪਤੀ ਬੱਪਾ ਨੇ ਮੈਨੂੰ ਬਚਾਅ ਲਿਆ।’’ ਭੂਮੀ ਨੇ ਕਿਹਾ ਕਿ ਉਹ ਜਦੋਂ ਹਵਾਈ ਅੱਡੇ ਤੋਂ ਘਰ ਪਰਤ ਰਹੀ ਸੀ ਤਾਂ ਜਹਾਜ਼ ਡਿੱਗਣ ਬਾਰੇ ਜਾਣਕਾਰੀ ਮਿਲੀ ਅਤੇ ਉਸ ਨੇ ਜਾਨ ਬਚਣ ਲਈ ਰੱਬ ਦਾ ਸ਼ੁਕਰਾਨਾ ਕੀਤਾ। -ਪੀਟੀਆਈ
Advertisement
Advertisement
×