DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਾਹੌਰ: ਆਜ਼ਾਦੀ ਅੰਦੋਲਨ ਦਾ ਕੇਂਦਰ ਰਹੇ Bradlaugh Hall ਦੀ ਹਾਲਤ ਖਸਤਾ

ਸਰਦਾਰ ਦਿਆਲ ਸਿੰਘ ਮਜੀਠੀਆ ਦੀ ਪਹਿਲਕਦਮੀ ਨੇ ਹਾਲ ਦੀ ਉਸਾਰੀ ਨੂੰ ਬਣਾਇਆ ਸੀ ਸੰਭਵ

  • fb
  • twitter
  • whatsapp
  • whatsapp
featured-img featured-img
Tribune Photo
Advertisement

ਪਾਕਿਸਤਾਨ ਵਿੱਚ ਇਮਤਿਆਜ਼ ਰਸ਼ੀਦ ਕੁਰੈਸ਼ੀ ਦੀ ਅਗਵਾਈ ਵਾਲੀ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਨੇ Bradlaugh Hall ਦੀ ਤਰਸਯੋਗ ਅਤੇ ਖਸਤਾ ਹਾਲਤ ’ਤੇ ਚਿੰਤਾ ਪ੍ਰਗਟਾਈ ਹੈ। ਇਹ ਹਾਲ ਜੋ 1947 ਤੱਕ ਆਜ਼ਾਦੀ ਅੰਦੋਲਨ ਦਾ ਪ੍ਰਮੁੱਖ ਕੇਂਦਰ ਰਿਹਾ ਸੀ। ਪੰਜਾਬ(ਭਾਰਤ) ਦੇ ਅਬੋਹਰ ਨਾਲ ਜੁੜੀਆਂ ਜੜ੍ਹਾਂ ਵਾਲੇ ਕੁਰੈਸ਼ੀ ਪਰਿਵਾਰ ਨੇ ਇਸ ਤੋਂ ਪਹਿਲਾਂ ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ 'ਤੇ ਰੱਖਣ ਅਤੇ ਭਗਤ ਸਿੰਘ ਅਜਾਇਬ ਘਰ ਲਈ ਸੰਘਰਸ਼ ਦੀ ਅਗਵਾਈ ਕੀਤੀ ਸੀ।

ਕੁਰੈਸ਼ੀ ਨੇ ਦੱਸਿਆ ਕਿ 1888 ਵਿੱਚ ‘ਦੀ ਟ੍ਰਿਬਿਊਨ ਸਮੂਹ’ ਦੇ ਸੰਸਥਾਪਕ ਸਰਦਾਰ ਦਿਆਲ ਸਿੰਘ ਮਜੀਠੀਆ ਨੇ 1893 ਵਿੱਚ ਇੰਡੀਅਨ ਐਸੋਸੀਏਸ਼ਨ ਲਈ ਲਾਹੌਰ ਨੂੰ ਮੀਟਿੰਗ ਵਾਲੀ ਥਾਂ ਵਜੋਂ ਸੁਰੱਖਿਅਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਸੀ। ਸਿੰਘ ਨੂੰ ਸੈਸ਼ਨ ਦੀ ਰਿਸੈਪਸ਼ਨ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਸੀ ਅਤੇ ਸਾਰਾ ਖਰਚਾ ਕੱਢਣ ਤੋਂ ਬਾਅਦ ਟਿਕਟਾਂ ਦੀ ਵਿਕਰੀ ਤੋਂ 10,000 ਰੁਪਏ ਬਚ ਗਏ ਸਨ।

Advertisement

ਇਹ ਛੋਟੀ ਜਿਹੀ ਰਕਮ 19ਵੀਂ ਸਦੀ ਦੇ ਅੰਤ ਵਿੱਚ ਲਾਹੌਰ ਦੀ ਰੱਤੀਗਨ ਰੋਡ ਦੇ ਨਾਲ Bradlaugh Hall ਦੀ ਉਸਾਰੀ ਨੂੰ ਸੰਭਵ ਬਣਾਉਣ ਲਈ ਇੱਕ ਮੁੱਢਲੀ ਪੂੰਜੀ (nest egg) ਬਣ ਗਈ। ਇਸ ਦੀ ਸਥਾਪਨਾ ਭਾਰਤੀ ਰਾਸ਼ਟਰੀ ਕਾਂਗਰਸ ਦੇ ਫੰਡ ਇਕੱਠਾ ਕਰਨ ਦੇ ਯਤਨਾਂ ਰਾਹੀਂ ਕੀਤੀ ਗਈ ਸੀ, ਜਿਸ ਨੇ 1893 ਵਿੱਚ ਲਾਹੌਰ ਵਿੱਚ ਆਪਣਾ ਸਾਲਾਨਾ ਸੈਸ਼ਨ ਆਯੋਜਿਤ ਕੀਤਾ ਸੀ।

Advertisement

ਕੁਰੈਸ਼ੀ ਨੇ ਕਿਹਾ ਕਿ Bradlaugh Hall ਉਹ ਇਤਿਹਾਸਕ ਇਮਾਰਤ ਹੈ ਜਿੱਥੇ ਭਗਤ ਸਿੰਘ, ਲਾਲਾ ਲਾਜਪਤ ਰਾਏ, ਡਾ. ਸੈਫ-ਉਦ-ਦੀਨ ਕਿਚਲੂ ਅਤੇ ਆਜ਼ਾਦੀ ਨੂੰ ਪਿਆਰ ਕਰਨ ਵਾਲੀਆਂ ਹੋਰ ਸ਼ਖਸੀਅਤਾਂ ਨੇ ਆਜ਼ਾਦੀ ਦੇ ਸੁਪਨੇ ਨੂੰ ਹਕੀਕਤ ਬਣਾਉਣ ਲਈ ਵਿਹਾਰਕ ਸੂਝ (practical wisdom) ਲਾਗੂ ਕੀਤੀ।

Bradlaugh Hall ਲਾਹੌਰ ਦੇ ਦਿਲ ਵਿੱਚ ਸਥਿਤ ਹੈ। ਬ੍ਰਿਟਿਸ਼ ਯੁੱਗ ਦੌਰਾਨ ਇਸਦੀ ਵਰਤੋਂ ਰਾਜਨੀਤਿਕ ਜਾਗਰੂਕਤਾ, ਰੈਲੀਆਂ ਅਤੇ ਕ੍ਰਾਂਤੀਕਾਰੀ ਸਿਧਾਂਤਾਂ ਲਈ ਕੀਤੀ ਜਾਂਦੀ ਸੀ। ਇਹ ਸਿੱਖਣ ਵਾਲੇ ਨੌਜਵਾਨ ਵਿਦਿਆਰਥੀਆਂ ਅਤੇ ਰਾਸ਼ਟਰਵਾਦੀਆਂ ਦੇ ਇੱਕ ਸਮੂਹ ਦਾ ਘਰ ਸੀ, ਜੋ ਦੇਸ਼ ਨੂੰ ਸਾਮਰਾਜੀ ਬੰਧਨਾਂ ਤੋਂ ਆਜ਼ਾਦ ਕਰਾਉਣ ਦੀ ਲਗਨ ਨਾਲ ਭਰੇ ਹੋਏ ਸਨ।

ਕੁਰੈਸ਼ੀ ਨੇ ਕਿਹਾ ਕਿ Bradlaugh Hall ਹੁਣ ਉਜਾੜੇ ਦਾ ਪ੍ਰਤੀਕ ਬਣ ਗਿਆ ਹੈ, ਜਿਸ ਦੀਆਂ ਕੰਧਾਂ ਟੁੱਟੀਆਂ ਹੋਈਆਂ ਹਨ, ਖਿੜਕੀਆਂ ਬੰਦ ਹਨ ਅਤੇ ਹਾਰਨਾਂ ਦੀ ਆਵਾਜ਼ ਆਉਂਦੀ ਹੈ। ਹਰ ਲੰਘਣ ਵਾਲਾ ਉੱਥੇ ਰੁਕ ਕੇ ਉਸ ਪਲਾਂ ਨੂੰ ਯਾਦ ਕਰਦਾ ਹੈ ਜਦੋਂ ਇੱਥੇ ਕ੍ਰਾਂਤੀਕਾਰੀ ਨਾਅਰਿਆਂ ਦੀ ਗੂੰਜ ਹੁੰਦੀ ਸੀ, ਪਰ ਅੱਜ ਇਸ ਦੇ ਆਲੇ-ਦੁਆਲੇ ਸਿਰਫ਼ ਖਾਮੋਸ਼ੀ ਅਤੇ ਗੰਦਗੀ ਹੈ।

ਉਨ੍ਹਾਂ ਅਨੁਸਾਰ ਤਕਨੀਕੀ ਮਾਹਿਰ ਅਤੇ ਸੱਭਿਆਚਾਰਕ ਸੰਗਠਨ ਸਰਕਾਰ ਤੋਂ Bradlaugh Hall ਦੀ ਮੁਰੰਮਤ ਕਰਨ ਅਤੇ ਇਸ ਨੂੰ ਲੋਕਾਂ ਲਈ ਖੋਲ੍ਹਣ ਦੀ ਮੰਗ ਕਰ ਰਹੇ ਹਨ। ਇਹ ਸਥਾਨ ਸਾਨੂੰ ਨਾ ਸਿਰਫ਼ ਆਜ਼ਾਦੀ ਅੰਦੋਲਨ ਦੀ ਯਾਦ ਦਿਵਾਉਂਦਾ ਹੈ, ਬਲਕਿ ਨੌਜਵਾਨਾਂ ਲਈ ਸਰਗਰਮੀ, ਕੁਰਬਾਨੀ ਅਤੇ ਹਿੰਮਤ ਦਾ ਪ੍ਰਤੀਕ ਵੀ ਬਣ ਸਕਦਾ ਹੈ।

ਇਮਤਿਆਜ਼ ਰਸ਼ੀਦ ਕੁਰੈਸ਼ੀ ਨੇ ਕਿਹਾ ਕਿ ਜੇ ਸਮੇਂ ਸਿਰ ਧਿਆਨ ਨਾ ਦਿੱਤਾ ਗਿਆ ਤਾਂ ਇਹ ਕੀਮਤੀ ਯਾਦ ਪੂਰੀ ਤਰ੍ਹਾਂ ਮਿਟ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ Bradlaugh Hall ਨੂੰ ਇੱਕ ਅਜਾਇਬ ਘਰ ਜਾਂ ਆਜ਼ਾਦੀ ਗੈਲਰੀ ਦੇ ਰੂਪ ਵਿੱਚ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਜਨਤਾ ਅਤੇ ਵਿਦਿਆਰਥੀ ਇੱਥੇ ਆ ਕੇ ਆਜ਼ਾਦੀ ਅੰਦੋਲਨ ਦੀ ਅਸਲ ਭਾਵਨਾ ਦਾ ਅਨੁਭਵ ਕਰ ਸਕਣ।

ਫਾਊਂਡੇਸ਼ਨ ਨੇ ਪੰਜਾਬ ਸਰਕਾਰ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰਾਲੇ ਨੂੰ ਇਸ ਇਤਿਹਾਸਕ ਇਮਾਰਤ ਨੂੰ ਰਾਸ਼ਟਰੀ ਵਿਰਾਸਤ ਦਾ ਦਰਜਾ ਦੇਣ ਅਤੇ ਇਸ ਦੇ ਦਰਵਾਜ਼ੇ ਜਨਤਾ ਲਈ ਦੁਬਾਰਾ ਖੋਲ੍ਹਣ ਦੀ ਅਪੀਲ ਕੀਤੀ। ਇਸ ਦੀ ਬਹਾਲੀ ਨਾ ਸਿਰਫ਼ ਅਤੀਤ ਦੇ ਨਾਇਕਾਂ ਨੂੰ ਸ਼ਰਧਾਂਜਲੀ ਹੋਵੇਗੀ ਬਲਕਿ ਉਨ੍ਹਾਂ ਦੇ ਮਿਸ਼ਨ ਨਾਲ ਝੁਕਣ ਵਾਲੇ ਵਾਲੇ ਲੋਕਾਂ ਨੂੰ ਅਸਲ ਤਸਵੀਰ ਦਿਖਾਉਣ ਦਾ ਇੱਕ ਸਾਧਨ ਵੀ ਹੋਵੇਗਾ।

Advertisement
×