ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਿਰਤ ਮੰਤਰਾਲੇ ਵੱਲੋਂ ਵਰਕਰਾਂ ਨੂੰ ਈ-ਸ਼੍ਰਮ ਪੋਰਟਲ ’ਤੇ ਰਜਿਸਟਰ ਕਰਨ ਦੀ ਅਪੀਲ

ਨਵੀਂ ਦਿੱਲੀ: ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਅੱਜ ਕਿਹਾ ਕਿ ਉਸ ਨੇ ਗਿਗ ਤੇ ਪਲੇਟਫਾਰਮ ਵਰਕਰਾਂ ਨੂੰ ਈ-ਸ਼੍ਰਮ ਪੋਰਟਲ ’ਤੇ ਰਜਿਸਟਰ ਕਰਨ ਦੀ ਅਪੀਲ ਕੀਤੀ ਹੈ। ਅਸਥਾਈ ਜਾਂ ਫ੍ਰੀਲਾਂਸ ਕੰਮ ਕਰਨ ਵਾਲਿਆਂ ਨੂੰ ਗਿਗ ਵਰਕਰ ਕਿਹਾ ਜਾਂਦਾ ਹੈ।ਕਿਸੇ ਸੰਸਥਾ ਨਾਲ...
Advertisement

ਨਵੀਂ ਦਿੱਲੀ: ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਅੱਜ ਕਿਹਾ ਕਿ ਉਸ ਨੇ ਗਿਗ ਤੇ ਪਲੇਟਫਾਰਮ ਵਰਕਰਾਂ ਨੂੰ ਈ-ਸ਼੍ਰਮ ਪੋਰਟਲ ’ਤੇ ਰਜਿਸਟਰ ਕਰਨ ਦੀ ਅਪੀਲ ਕੀਤੀ ਹੈ। ਅਸਥਾਈ ਜਾਂ ਫ੍ਰੀਲਾਂਸ ਕੰਮ ਕਰਨ ਵਾਲਿਆਂ ਨੂੰ ਗਿਗ ਵਰਕਰ ਕਿਹਾ ਜਾਂਦਾ ਹੈ।ਕਿਸੇ ਸੰਸਥਾ ਨਾਲ ਜੁੜੇ ਕਾਮਿਆਂ ਨੂੰ ਪਲੇਟਫਾਰਮ ਵਰਕਰ ਕਿਹਾ ਜਾਂਦਾ ਹੈ। ਮੰਤਰਾਲੇ ਨੇ ਕਿਹਾ ਕਿ ਪੋਰਟਲ ’ਤੇ ਰਜਿਸਟਰ ਕਰਨ ਨਾਲ ਇਨ੍ਹਾਂ ਵਰਕਰਾਂ ਨੂੰ ਰਸਮੀ ਮਾਨਤਾ ਮਿਲੇਗੀ ਤੇ ਉਹ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਲੈ ਸਕਣਗੇ। ਕਿਰਤ ਮੰਤਰੀ ਨੇ ਕਿਹਾ ਕਿ ਨੀਤੀ ਆਯੋਗ ਦਾ ਅੰਦਾਜ਼ਾ ਹੈ ਕਿ ਭਾਰਤ ’ਚ ਗਿਗ ਅਰਥਵਿਵਸਥਾ 2024-25 ਵਿੱਚ ਇੱਕ ਕਰੋੜ ਤੋਂ ਵੱਧ ਕਾਮਿਆਂ ਨੂੰ ਰੁਜ਼ਗਾਰ ਦੇਵੇਗੀ। -ਪੀਟੀਆਈ

Advertisement
Advertisement