ਸਮੋਸੇ-ਜਲੇਬੀ ’ਚ ਤੇਲ-ਚੀਨੀ ਦੀ ਮਾਤਰਾ ਵਾਲੇ ਲੇਬਲ ਦੇ ਹੁਕਮ ਗੁਮਰਾਹਕੁਨ
ਕੇਂਦਰੀ ਸਿਹਤ ਮੰਤਰਾਲੇ ਨੇ ਇਸ ਵੱਲੋਂ ਕੰਟੀਨਾਂ ਦੇ ਵੈਂਡਰਾਂ ਨੂੰ ਸਮੋਸਿਆਂ-ਜਲੇਬੀਆਂ ਅਤੇ ਲੱਡੂਆਂ ’ਚ ਤੇਲ-ਚੀਨੀ ਦੀ ਮਾਤਰਾ ਦੱਸਣ ਵਾਲੇ ਸਾਵਧਾਨੀ ਲੇਬਲ ਲਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਬਾਰੇ ਪ੍ਰਕਾਸ਼ਿਤ ਖ਼ਬਰਾਂ ਨੂੰ ਗੁਮਰਾਹਕੁਨ, ਗਲਤ ਤੇ ਆਧਾਰਹੀਣ ਦੱਸਿਆ ਹੈ। ਮੰਤਰਾਲੇ ਨੇ ਸਪੱਸ਼ਟ ਕੀਤਾ...
Advertisement
ਕੇਂਦਰੀ ਸਿਹਤ ਮੰਤਰਾਲੇ ਨੇ ਇਸ ਵੱਲੋਂ ਕੰਟੀਨਾਂ ਦੇ ਵੈਂਡਰਾਂ ਨੂੰ ਸਮੋਸਿਆਂ-ਜਲੇਬੀਆਂ ਅਤੇ ਲੱਡੂਆਂ ’ਚ ਤੇਲ-ਚੀਨੀ ਦੀ ਮਾਤਰਾ ਦੱਸਣ ਵਾਲੇ ਸਾਵਧਾਨੀ ਲੇਬਲ ਲਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਬਾਰੇ ਪ੍ਰਕਾਸ਼ਿਤ ਖ਼ਬਰਾਂ ਨੂੰ ਗੁਮਰਾਹਕੁਨ, ਗਲਤ ਤੇ ਆਧਾਰਹੀਣ ਦੱਸਿਆ ਹੈ। ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਇਸ ਵੱਲੋਂ ਭੋਜਨ ਪਦਾਰਥਾਂ ’ਚ ਫੈਟ ਅਤੇ ਵੱਧ ਚੀਨੀ ਸਬੰਧੀ ਜਾਰੀ ਐਡਵਾਈਜ਼ਰੀ ਰਾਹੀਂ ਵੈਂਡਰਾਂ ਨੂੰ ਕਿਸੇ ਕਿਸਮ ਦੇ ਦਿਸ਼ਾ ਨਿਰਦੇਸ਼ ਨਹੀਂ ਦਿੱਤੇ ਗਏ ਹਨ ਤੇ ਕਿਹਾ ਕਿ ਇਸ ਦਾ ਮਕਸਦ ਭਾਰਤ ਦੇ ‘ਸਟਰੀਟ ਫੂਡ’ ਨੂੰ ਨਿਸ਼ਾਨਾ ਬਣਾਉਣਾ ਨਹੀਂ ਹੈ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਮੋਸੇ ਅਤੇ ਜਲੇਬੀ ਉੱਤੇ ਪਾਬੰਦੀ ਲਾਉਣ ਦੀਆਂ ਰਿਪੋਰਟਾਂ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹਾ ਕੋਈ ਵੀ ਦਿਸ਼ਾ-ਨਿਰਦੇਸ਼ ਲਾਗੂ ਨਹੀਂ ਕਰ ਰਹੀ।
Advertisement
Advertisement
×