ਕੁੱਲੂ: ਢਿੱਗਾਂ ਡਿੱਗਣ ਕਾਰਨ 4 ਦੀ ਮੌਤ, 3 ਬਚਾਏ
ਕੁੱਲੂ ਜ਼ਿਲ੍ਹੇ ਦੇ ਨਿਰਮੰਡ ਉਪਮੰਡਲ ਵਿੱਚ ਘਾਟੂ ਪੰਚਾਇਤ ਦੇ ਰਿਮੋਟ ਪਿੰਡ ਸ਼ਰਮਾਨੀ ’ਚ ਬੱਦਲ ਫਟਣ ਕਾਰਨ ਮੰਗਲਵਾਰ ਤੜਕੇ ਢਿੱਗਾਂ ਡਿੱਗਣੀ ਦੀ ਘਟਨਾ ਵਾਪਰਨ ਕਾਰਨ ਵੱਡੀ ਤਬਾਹੀ ਅਤੇ ਜਾਨੀ ਨੁਕਸਾਨ ਹੋਇਆ ਹੈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਹ ਘਟਨਾ ਰਾਤ 2:00 ਵਜੇ...
Advertisement
ਕੁੱਲੂ ਜ਼ਿਲ੍ਹੇ ਦੇ ਨਿਰਮੰਡ ਉਪਮੰਡਲ ਵਿੱਚ ਘਾਟੂ ਪੰਚਾਇਤ ਦੇ ਰਿਮੋਟ ਪਿੰਡ ਸ਼ਰਮਾਨੀ ’ਚ ਬੱਦਲ ਫਟਣ ਕਾਰਨ ਮੰਗਲਵਾਰ ਤੜਕੇ ਢਿੱਗਾਂ ਡਿੱਗਣੀ ਦੀ ਘਟਨਾ ਵਾਪਰਨ ਕਾਰਨ ਵੱਡੀ ਤਬਾਹੀ ਅਤੇ ਜਾਨੀ ਨੁਕਸਾਨ ਹੋਇਆ ਹੈ।
ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਹ ਘਟਨਾ ਰਾਤ 2:00 ਵਜੇ ਦੇ ਕਰੀਬ ਵਾਪਰੀ ਹੈ। ਇਸ ਦੌਰਾਨ ਪਿੰਡ ਦੇ ਵਸਨੀਕ ਸੁੱਤੇ ਹੋਏ ਸਨ, ਜਿਸ ਕਾਰਨ ਉਨ੍ਹਾਂ ਨੂੰ ਬਾਹਰ ਨਿਕਲਣ ਲਈ ਬਹੁਤ ਘੱਟ ਸਮਾਂ ਮਿਲਿਆ। ਇੱਕ ਘਰ ਮਲਬੇ ਹੇਠ ਪੂਰੀ ਤਰ੍ਹਾਂ ਦੱਬ ਗਿਆ, ਜਿੱਥੋਂ ਤਿੰਨ ਵਿਅਕਤੀਆਂ ਨੂੰ ਬਚਾਇਆ ਗਿਆ ਹੈ। ਹਲਾਂਕਿ ਇੱਕ ਵਿਅਕਤੀ ਅਜੇ ਵੀ ਲਾਪਤਾ ਹੈ। ਇਸ ਘਟਨਾ ਦੌਰਾਨ 4 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਘਟਨਾ ਦੀ ਪੁਸ਼ਟੀ ਕਰਦਿਆਂ ਐੱਸਡੀਐੱਮ ਨਿਰਮੰਡ ਮਨਮੋਹਨ ਸਿੰਘ ਨੇ ਕਿਹਾ, ‘‘ਢਿੱਗਾਂ ਡਿੱਗਣ ਕਾਰਨ ਪਿੰਡ ਵਿੱਚ ਭਾਰੀ ਨੁਕਸਾਨ ਹੋਇਆ ਹੈ। ਸਥਾਨਕ ਪ੍ਰਸ਼ਾਸਨ ਪੁਲੀਸ ਅਤੇ ਆਫ਼ਤ ਪ੍ਰਤੀਕਿਰਿਆ ਟੀਮਾਂ ਦੀ ਮਦਦ ਨਾਲ ਬਚਾਅ ਕਾਰਜ ਚੱਲ ਰਿਹਾ ਹੈ।’’
Advertisement
ਸਿੰਘ ਨੇ ਇੱਕ ਲਾਸ਼ ਦੀ ਬਰਾਮਦਗੀ, ਤਿੰਨ ਪੀੜਤਾਂ ਨੂੰ ਬਚਾਉਣ ਅਤੇ ਲਾਪਤਾ ਵਿਅਕਤੀ ਦੀ ਭਾਲ ਲਈ ਜਾਰੀ ਬਚਾਅ ਕਾਰਜਾਂ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੇ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਹਾਈ ਅਲਰਟ 'ਤੇ ਰਹਿਣ ਦੀ ਅਪੀਲ ਕੀਤੀ ਹੈ, ਕਿਉਂਕਿ ਖੇਤਰ ਵਿੱਚ ਅਸਥਿਰ ਮੌਸਮ ਜਾਰੀ ਹੈ।
Advertisement
×