DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੋਲਕਾਤਾ: ਵਿਆਹ ਦੀ ਪੇਸ਼ਕਸ਼ ਠੁਕਰਾਉਣ ’ਤੇ ਲਾਅ ਕਾਲਜ ਦੀ ਵਿਦਿਆਰਥਣ ਨਾਲ ਸਮੂਹਿਕ ਜਬਰ-ਜਨਾਹ

ਤਿੰਨੋਂ ਮੁਲਜ਼ਮ ਗ੍ਰਿਫ਼ਤਾਰ; ਅਦਾਲਤ ਨੇ ਮੁਲਜ਼ਮਾਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ
  • fb
  • twitter
  • whatsapp
  • whatsapp
Advertisement

ਕੋਲਕਾਤਾ, 27 ਜੂਨ

ਇਥੇ ਸਾਊਥ ਕਲਕੱਤਾ ਲਾਅ ਕਾਲਜ ਦੀ ਵਿਦਿਆਰਥਣ ਨਾਲ ਦੋ ਸੀਨੀਅਰਾਂ ਅਤੇ ਸੰਸਥਾ ਦੇ ਸਾਬਕਾ ਵਿਦਿਆਰਥੀ ਵੱਲੋਂ ਕਥਿਤ ਤੌਰ ’ਤੇ ਸਮੂਹਿਕ ਜਬਰ-ਜਨਾਹ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਸਮੂਹਿਕ ਜਬਰ-ਜਨਾਹ ਦੇ ਮਾਮਲੇ ਵਿੱਚ ਸ਼ਾਮਲ ਤਿੰਨੋਂ ਮੁਲਜ਼ਮਾਂ ਨੂੰ ਵੀਰਵਾਰ ਰਾਤ ਨੂੰ ਗ੍ਰਿਫ਼ਤਾਰ ਕਰ ਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਮੁਤਾਬਕ, ਇਹ ਘਟਨਾ 25 ਜੂਨ ਸ਼ਾਮ ਨੂੰ ਵਾਪਰੀ, ਜਦੋਂ ਵਿਦਿਆਰਥਣ ਕਾਲਜ ਵਿੱਚ ਸੀ। ਉੱਥੇ ਤਿੰਨੋਂ ਮੁਲਜ਼ਮਾਂ ਨੇ ਉਸ ਨੂੰ ਕਮਰੇ ਵਿੱਚ ਲਿਜਾ ਕੇ ਉਸ ਨਾਲ ਸਮੂਹਿਕ ਜਬਰ-ਜਨਾਹ ਕੀਤਾ। ਇਸ ਘਟਨਾ ਨੇ ਪਿਛਲੇ ਸਾਲ ਅਗਸਤ ਵਿੱਚ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਅੰਦਰ ਇੱਕ ਇੰਟਰਨ ਨਾਲ ਹੋਏ ਬਲਾਤਕਾਰ ਅਤੇ ਕਤਲ ਦੀਆਂ ਭਿਆਨਕ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਉਧਰ ਕੌਮੀ ਮਹਿਲਾ ਕਮਿਸ਼ਨ ਨੇ ਇਸ ਘਟਨਾ ਦਾ ਅੱਜ ਖ਼ੁਦ ਨੋਟਿਸ ਲੈਂਦਿਆਂ ਕੋਲਕਾਤਾ ਪੁਲੀਸ ਨੂੰ ਤਿੰਨ ਦਿਨਾਂ ਦੇ ਅੰਦਰ ਮਾਮਲੇ ਸਬੰਧੀ ਵਿਸਥਾਰਤ ਰਿਪੋਰਟ ਦੇਣ ਲਈ ਕਿਹਾ ਹੈ।

Advertisement

ਅਧਿਕਾਰੀ ਨੇ ਦੱਸਿਆ, ‘‘ਵਿਦਿਆਰਥਣ ਨੇ ਕਸਬਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ ’ਤੇ ਤਿੰਨੋਂ ਮੁਲਜ਼ਮਾਂ ਨੂੰ ਵੀਰਵਾਰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।’’ ਅਧਿਕਾਰੀ ਨੇ ਕਿਹਾ, ‘‘ਵੀਰਵਾਰ ਨੂੰ ਕਸਬਾ ਪੁਲੀਸ ਥਾਣੇ ਵਿੱਚ ਦਰਜ ਸ਼ਿਕਾਇਤ ਮੁਤਾਬਕ, ਜਦੋਂ ਪੀੜਤਾ ਨੇ ਮੁੱਖ ਦੋਸ਼ੀ ਦੇ ਵਿਆਹ ਦੀ ਪੇਸ਼ਕਸ਼ ਨੂੰ ਪਹਿਲਾਂ ਹੀ ਇੱਕ ਪੁਰਾਣੇ ਸਬੰਧ ਦਾ ਹਵਾਲਾ ਦਿੰਦੇ ਹੋਏ ਠੁਕਰਾ ਦਿੱਤਾ, ਤਾਂ ਤਿੰਨਾਂ ਨੇ ਪਹਿਲਾਂ ਉਸ ’ਤੇ ਹਮਲਾ ਕੀਤਾ। ਫਿਰ ਉਸ ਨੂੰ ਸੁਰੱਖਿਆ ਕਰਮਚਾਰੀ ਦੇ ਕਮਰੇ ਵਿੱਚ ਘਸੀਟ ਕੇ ਲੈ ਗਏ ਅਤੇ ਮੁੱਖ ਮੁਲਜ਼ਮ ਵੱਲੋਂ ਬਲਾਤਕਾਰ ਕੀਤਾ ਗਿਆ ਜਦੋਂ ਕਿ ਉਸ ਦੇ ਦੋ ਸਹਾਇਕਾਂ ਨੇ ਇਸ ਕੰਮ ਵਿੱਚ ਉਸ ਦੀ ਮਦਦ ਕੀਤੀ ਅਤੇ ਬਾਹਰ ਪਹਿਰਾ ਦਿੱਤਾ।’’

ਪੀੜਤਾ ਨੇ ਦੱਸਿਆ ਕਿ ਸਮੂਹਿਕ ਜਬਰ-ਜਨਾਹ ਦੌਰਾਨ ਉਸ ਦੀ ਫਿਲਮ ਵੀ ਬਣਾਈ ਗਈ ਅਤੇ ਘਟਨਾ ਬਾਰੇ ਕਿਸੇ ਨੂੰ ਵੀ ਦੱਸਣ ’ਤੇ ਇਹ ਫਿਲਮ ਇੰਟਰਨੈੱਟ ’ਤੇ ਪਾਉਣ ਦੀ ਧਮਕੀ ਵੀ ਦਿੱਤੀ ਗਈ। ਗ੍ਰਿਫ਼ਤਾਰੀਆਂ ਮਗਰੋਂ ਪੁਲੀਸ ਵੱਲੋਂ ਅੱਜ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਖ਼ਬਰ ਲਿਖੇ ਜਾਣ ਤੱਕ ਪੀੜਤਾ ਦੇ ਨਿਆਂਇਕ ਮੈਜਿਸਟਰੇਟ ਕੋਲ ਗੁਪਤ ਬਿਆਨ ਕਲਮਬੱਧ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਸੀ।

ਕਾਲਜ ਦੇ ਸੂਤਰਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਵਾਪਰੀ ਘਟਨਾ ਦਾ ਮੁੱਖ ਮੁਲਜ਼ਮ ਕਾਲਜ ਦਾ ਇੱਕ ਸਾਬਕਾ ਵਿਦਿਆਰਥੀ ਹੈ ਅਤੇ ਹੈਰਾਨੀਜਨਕ ਢੰਗ ਨਾਲ ਉਹ ਅਲੀਪੁਰ ਪੁਲੀਸ ਅਤੇ ਸੈਸ਼ਨ ਅਦਾਲਤ ਵਿਚ ਕ੍ਰਿਮੀਨਲ ਵਕੀਲ ਵਜੋਂ ਪ੍ਰੈਕਟਿਸ ਕਰ ਰਿਹਾ ਹੈ। ਪੁਲੀਸ ਨੇ ਪੁਸ਼ਟੀ ਕੀਤੀ ਕਿ ਦੂਜੇ ਦੋਵੇਂ ਮੁਲਜ਼ਮ ਸੰਸਥਾ ਦੇ ਹੀ ਵਿਦਿਆਰਥੀ ਹਨ ਅਤੇ ਪੀੜਤਾ ਦੇ ਸੀਨੀਅਰ ਹਨ।

ਮੁੱਖ ਮੁਲਜ਼ਮ ਦੇ ਸੋਸ਼ਲ ਮੀਡੀਆ ਹੈਂਡਲਾਂ ਤੋਂ ਪਤਾ ਚੱਲਿਆ ਕਿ ਉਹ ਕਾਲਜ ਦੀ ਤ੍ਰਿਣਮੂਲ ਕਾਂਗਰਸ ਛਾਤਰਾ ਪ੍ਰੀਸ਼ਦ ਇਕਾਈ ਦਾ ਸਾਬਕਾ ਪ੍ਰਧਾਨ ਅਤੇ ਟੀਐਮਸੀ ਦੀ ਵਿਦਿਆਰਥੀ ਸੰਸਥਾ ਦੇ ਦੱਖਣੀ ਕੋਲਕਾਤਾ ਵਿੰਗ ਦਾ ਜਥੇਬੰਦਕ ਸਕੱਤਰ ਹੈ। -ਪੀਟੀਆਈ

Advertisement
×