Kolkata hotel fire: ਕੋਲਕਾਤਾ ਦੇ ਹੋਟਲ ਵਿਚ ਅੱਗ ਲੱਗਣ ਕਾਰਨ 14 ਦੀ ਮੌਤ
ਕੋਲਕਾਤਾ, 30 ਅਪਰੈਲ
ਉਨ੍ਹਾਂ ਕਿਹਾ ਕਿ ਕਈ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ, “ਘਟਨਾ ਦੇ ਸਮੇਂ 42 ਕਮਰਿਆਂ ਵਿਚ 88 ਮਹਿਮਾਨ ਸਨ। ਮ੍ਰਿਤਕਾਂ ਵਿਚ ਦੋ ਬੱਚੇ ਅਤੇ ਇਕ ਔਰਤ ਸ਼ਾਮਲ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਸਾਡੀ ਫੋਰੈਂਸਿਕ ਟੀਮ ਘਟਨਾ ਵਾਲੀ ਥਾਂ ਦੀ ਜਾਂਚ ਕਰੇਗੀ।’’
VIDEO | Kolkata: A massive fire broke out at a hotel in central Kolkata's Mechuapatti area on Tuesday night. At least 15 bodies have been recovered so far, Police Commissioner Manoj Verma said.
Several people were seen trying to escape through the windows and narrow ledges of… pic.twitter.com/aHyws4JHLX
— Press Trust of India (@PTI_News) April 30, 2025
ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਪਹਿਲਾਂ ਸ਼ਾਮ 7:30 ਵਜੇ ਦੇ ਕਰੀਬ ਮਿਲੀ ਸੀ, ਲਗਭਗ 10 ਫਾਇਰ ਟੈਂਡਰਾਂ ਨੇ ਲੰਮੀ ਮੁਸ਼ੱਕਤ ਬਾਅਦ ਬੁੱਧਵਾਰ ਸਵੇਰ ਅੱਗ ’ਤੇ ਕਾਬੂ ਪਾਇਆ ਗਿਆ। ਰਾਜ ਮੰਤਰੀ ਸੁਜੀਤ ਬੋਸ ਨੇ ਪੀਟੀਆਈ ਨੂੰ ਦੱਸਿਆ ਕਿ ਇਸ ਦੁਖਾਂਤ ਦੇ ਮੱਦੇਨਜ਼ਰ ਕੋਲਕਾਤਾ ਪੁਲੀਸ ਨੇ ਘਟਨਾ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਹੈ।
ਪੱਛਮੀ ਬੰਗਾਲ ਭਾਜਪਾ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਵਰ੍ਹਦਿਆਂ ਉਨ੍ਹਾਂ ’ਤੇ ਅਸੰਵੇਦਨਸ਼ੀਲਤਾ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, ‘‘ਬੁਰਾਬਾਜ਼ਾਰ ਦੇ ਮੇਛੂਆ ਖੇਤਰ ਵਿਚ ਇਕ ਭਿਆਨਕ ਅੱਗ ਨੇ 14 ਮਾਸੂਮ ਲੋਕਾਂ ਦੀ ਜਾਨ ਲੈ ਲਈ। ਬਹੁਤ ਸਾਰੇ ਹੋਰ ਆਪਣੀ ਜਾਨ ਬਚਾਉਣ ਲਈ ਜੂਝ ਰਹੇ ਹਨ। ਫਿਰ ਵੀ ਮੁੱਖ ਮੰਤਰੀ ਨੇ ਚੁੱਪ ਰਹਿਣਾ ਚੁਣਿਆ ਅਤੇ ਦੀਘਾ ਵਿਚ ਆਪਣੇ ਧਾਰਮਿਕ ਸਮਾਗਮ ਨੂੰ ਜਾਰੀ ਰੱਖਿਆ।’’ ਉਨ੍ਹਾਂ ਕਿਹਾ ਕਿ ਇਹ ਉਸ(ਮੁੱਖ ਮੰਤਰੀ) ਦੀ ਹਮਦਰਦੀ ਦੀ ਘਾਟ ਅਤੇ ਪ੍ਰਸ਼ਾਸਨ ਦੀ ਅਸਫਲਤਾ ਨੂੰ ਦਰਸਾਉਂਦਾ ਹੈ।