Kolkata college gang rape: ਮੁੱਖ ਮੁਲਜ਼ਮ ਦੇ ਸਰੀਰ ’ਤੇ ਨਹੁੰਆਂ ਦੇ ਨਿਸ਼ਾਨ ਮਿਲੇ
ਕੋਲਕਾਤਾ ਕਾਲਜ ਸਮੂਹਿਕ ਜਬਰ ਜਨਾਹ ਮਾਮਲੇ ’ਚ ਡਾਕਟਰਾਂ ਨੇ ਕੀਤਾ ਦਾਅਵਾ
Advertisement
ਕੋਲਕਾਤਾ, 1 ਜੁਲਾਈ
ਕੋਲਕਾਤਾ ਦੇ ਲਾਅ ਕਾਲਜ ਵਿੱਚ ਇੱਕ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮੁੱਖ ਮੁਲਜ਼ਮ ਮੋਨੋਜੀਤ ਮਿਸ਼ਰਾ ਦੇ ਸਰੀਰ ’ਤੇ ਡਾਕਟਰਾਂ ਨੂੰ ਨਹੁੰਆਂ ਦੇ ਨਿਸ਼ਾਨ ਮਿਲੇ ਹਨ। ਉਨ੍ਹਾਂ ਕਿਹਾ ਕਿ ਨਹੁੰਆਂ ਨਾਲ ਜ਼ਖ਼ਮ ਦੇ ਨਿਸ਼ਾਨ 25 ਜੂਨ ਦੀ ਸ਼ਾਮ ਨੂੰ ਦੱਖਣੀ ਕਲਕੱਤਾ ਲਾਅ ਕਾਲਜ ਦੇ ਇੱਕ ਸੁਰੱਖਿਆ ਗਾਰਡ ਦੇ ਕਮਰੇ ਦੇ ਅੰਦਰ ਹੋਏ ਕਥਿਤ ਜਿਨਸੀ ਹਮਲੇ ਦੌਰਾਨ ਪੀੜਤਾ ਵਲੋਂ ਕੀਤੇ ਗਏ ਵਿਰੋਧ ਨੂੰ ਦਰਸਾਉਂਦੇ ਹਨ।
Advertisement
ਅਧਿਕਾਰੀ ਨੇ ਕਿਹਾ, ‘ਮੋਨੋਜੀਤ ਦੇ ਸਰੀਰ ’ਤੇ ਜ਼ਖ਼ਮ ਦੇ ਨਿਸ਼ਾਨ ਹਨ ਜੋ ਤਾਜ਼ੇ ਹਨ। ਅਜਿਹਾ ਉਦੋਂ ਹੁੰਦਾ ਹੈ ਜਦੋਂ ਕਿਸੇ ਨੂੰ ਸੰਘਰਸ਼ ਜਾਂ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ।’ ਕੋਲਕਾਤਾ ਪੁਲੀਸ ਦੀ ਨੌਂ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੂੰ ਫੋਨ ਕਾਲ ਡਿਟੇਲ ਰਿਕਾਰਡ (ਸੀਡੀਆਰ) ਦੀ ਜਾਂਚ ਕਰਦੇ ਹੋਏ, ਅਪਰਾਧ ਤੋਂ ਬਾਅਦ ਸਵੇਰੇ ਮੋਨੋਜੀਤ ਅਤੇ ਕਾਲਜ ਦੀ ਵਾਈਸ ਪ੍ਰਿੰਸੀਪਲ ਡਾਕਟਰ ਨੈਨਾ ਚੈਟਰਜੀ ਵਿਚਕਾਰ ਹੋਈ ਗੱਲਬਾਤ ਦੇ ਸਬੂਤ ਵੀ ਮਿਲੇ।
Advertisement
×