DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੋਲਕਾਤਾ ਕੇਸ: 42 ਦਿਨਾਂ ਬਾਅਦ ਐਮਰਜੈਂਸੀ ਸੇਵਾਵਾਂ ’ਤੇ ਪਰਤੇ ਡਾਕਟਰ

ਕੋਲਕਾਤਾ, 21 ਸਤੰਬਰ Kolkata Doctor Case: ਜੂਨੀਅਰ ਡਾਕਟਰਾਂ ਨੇ ਸ਼ਨੀਵਾਰ ਸਵੇਰੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ 42 ਦਿਨਾਂ ਬਾਅਦ ਅੰਸ਼ਕ ਤੌਰ ’ਤੇ ਆਪਣੀ ਡਿਊਟੀ ਮੁੜ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜੂਨੀਅਰ ਡਾਕਟਰ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ...
  • fb
  • twitter
  • whatsapp
  • whatsapp
Advertisement

ਕੋਲਕਾਤਾ, 21 ਸਤੰਬਰ

Kolkata Doctor Case: ਜੂਨੀਅਰ ਡਾਕਟਰਾਂ ਨੇ ਸ਼ਨੀਵਾਰ ਸਵੇਰੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ 42 ਦਿਨਾਂ ਬਾਅਦ ਅੰਸ਼ਕ ਤੌਰ ’ਤੇ ਆਪਣੀ ਡਿਊਟੀ ਮੁੜ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜੂਨੀਅਰ ਡਾਕਟਰ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਆਨ-ਡਿਊਟੀ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਵਿਰੋਧ ਵਿੱਚ ਕੰਮ ਬੰਦ ਕਰਕੇ ਪ੍ਰਦਰਸ਼ਨ ਕਰ ਰਹੇ ਸਨ।

Advertisement

ਸ਼ਨਿੱਚਰਵਾਰ ਨੂੰ ਜੂਨੀਅਰ ਡਾਕਟਰ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਛੱਡ ਕੇ ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ ਵਿੱਚ ਆਪਣੀਆਂ ਡਿਊਟੀਆਂ ’ਤੇ ਮੁੜ ਆਏ ਹਨ।

ਡਾਕਟਰਾਂ ਨੇ ਕਿਹਾ ਕਿ ਅਸੀਂ ਅੱਜ ਡਿਊਟੀਆਂ ’ਤੇ ਮੁੜ ਜੁਆਇਨ ਕਰਨਾ ਸ਼ੁਰੂ ਕਰ ਦਿੱਤਾ ਹੈ। ਸਾਡੇ ਸਾਥੀ ਅੱਜ ਸਵੇਰ ਤੋਂ ਹੀ ਜ਼ਰੂਰੀ ਅਤੇ ਐਮਰਜੈਂਸੀ ਸੇਵਾਵਾਂ ਵਿੱਚ ਆਪਣੇ-ਆਪਣੇ ਵਿਭਾਗਾਂ ’ਚ ਵਾਪਸ ਪਰਤਣੇ ਸ਼ੁਰੂ ਹੋ ਗਏ ਹਨ, ਪਰ ਓਪੀਡੀਜ਼ ਵਿੱਚ ਨਹੀਂ। ਉਨ੍ਹਾਂ ਕਿਹਾ ਕਿ ਕਿਰਪਾ ਕਰਕੇ ਇਹ ਨਾ ਭੁੱਲੋ ਕਿ ਇਹ ਸਿਰਫ਼ ਇੱਕ ਅੰਸ਼ਕ ਤੌਰ ’ਤੇ ਡਿਊਟੀ ਮੁੜ ਸ਼ੁਰੂ ਕੀਤੀ ਗਈ ਹੈ।

ਅੰਦੋਲਨਕਾਰੀ ਡਾਕਟਰਾਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਵੱਲੋਂ ਮ੍ਰਿਤਕ ਡਾਕਟਰ ਲਈ ਇਨਸਾਫ਼ ਅਤੇ ਸੂਬੇ ਦੇ ਸਿਹਤ ਸਕੱਤਰ ਨੂੰ ਹਟਾਉਣ ਦੀਆਂ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਸੱਤ ਦਿਨ ਹੋਰ ਉਡੀਕ ਕਰਨਗੇ ਨਹੀਂ ਤਾਂ ਉਹ ‘ਕੰਮ ਬੰਦ’ ਦਾ ਇੱਕ ਹੋਰ ਦੌਰ ਸ਼ੁਰੂ ਕਰਨਗੇ। -ਪੀਟੀਆਈ

#Kolkata Doctor Case #Kolkata Case #Koltata News # RG Kar Hospital

Advertisement
×