ਕੋਲਕਾਤਾ: ਹਸਪਤਾਲ ਅਤੇ ਯੂਨੀਵਰਸਿਟੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਕੋਲਕਾਤਾ, 18 ਜੂਨ ਕੋਲਕਾਤਾ ਦੇ ਐੱਸਐੱਸਕੇਐੱਮ ਮੈਡੀਕਲ ਕਾਲਜ ਅਤੇ ਹਸਪਤਾਲ ਸਮੇਤ ਰਬਿੰਦਰ ਭਾਰਤੀ ਯੂਨੀਵਰਸਿਟੀ ਨੂੰ ਅੱਜ ਈਮੇਲ ਰਾਹੀਂ ਟਾਈਮ ਬੰਬ ਹੋਣ ਦੀ ਧਮਕੀ ਮਿਲੀ। ਅਧਿਕਾਰੀਆਂ ਨੇ ਕਿਹਾ ਸੂਚਨਾ ਮਿਲਦਿਆਂ ਹੀ ਬੰਬ ਨਿਰੋਧਕ ਦਸਤੇ ਅਤੇ ਪੁਲੀਸ ਸਮੇਤ ਡੌਗ ਸਕੁਐਡ ਉਨ੍ਹਾਂ...
Advertisement
ਕੋਲਕਾਤਾ, 18 ਜੂਨ
Advertisement
ਕੋਲਕਾਤਾ ਦੇ ਐੱਸਐੱਸਕੇਐੱਮ ਮੈਡੀਕਲ ਕਾਲਜ ਅਤੇ ਹਸਪਤਾਲ ਸਮੇਤ ਰਬਿੰਦਰ ਭਾਰਤੀ ਯੂਨੀਵਰਸਿਟੀ ਨੂੰ ਅੱਜ ਈਮੇਲ ਰਾਹੀਂ ਟਾਈਮ ਬੰਬ ਹੋਣ ਦੀ ਧਮਕੀ ਮਿਲੀ। ਅਧਿਕਾਰੀਆਂ ਨੇ ਕਿਹਾ ਸੂਚਨਾ ਮਿਲਦਿਆਂ ਹੀ ਬੰਬ ਨਿਰੋਧਕ ਦਸਤੇ ਅਤੇ ਪੁਲੀਸ ਸਮੇਤ ਡੌਗ ਸਕੁਐਡ ਉਨ੍ਹਾਂ ਥਾਵਾਂ ’ਤੇ ਪੁੱਜ ਗਈ ਸੀ। ਮੌਕੇ ਤੋਂ ਕੀਤੀ ਛਾਣਬੀਣ ਉਪਰੰਤ ਉੱਥੋ ਅਜਿਹਾ ਕੁੱਝ ਵੀ ਬਰਾਮਦ ਨਹੀਂ ਹੋਇਆ। ਸਾਈਬਰ ਕ੍ਰਾਈਮ ਬ੍ਰਾਂਚ ਵੱਲੋਂ ਆਈਪੀ ਅਤੇ ਈਮੇਲ ਖਾਤੇ ਰਾਹੀਂ ਧਮਕੀ ਭੇਜਣ ਵਾਲੇ ਦੀ ਪਛਾਣ ਕਰਨ ਲਈ ਕਾਰਵਾਈ ਆਰੰਭੀ ਗਈ ਹੈ। -ਆਈਏਐਨਐਸ
Advertisement
×