DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Kochi: Congress MLA ਸਟੇਡੀਅਮ ਦੀ ਗੈਲਰੀ ’ਚੋਂ ਡਿੱਗੀ

ਸਿਰ ਅਤੇ ਰੀੜ੍ਹ ਦੀ ਹੱਡੀ ’ਤੇ ਸੱਟ ਲੱਗਣ ਕਾਰਨ ਹਾਲਤ ਗੰਭੀਰ
  • fb
  • twitter
  • whatsapp
  • whatsapp
featured-img featured-img
ਕਾਂਗਰਸ ਵਿਧਾਇਕਾ ਉਮਾ ਥਾਮਸ
Advertisement
Cong MLA sustains severe injuries after falling from stadium gallery in Kochi

ਕੋਚੀ, 29 ਦਸੰਬਰ

Advertisement

ਕੇਰਲਾ ਦੇ ਕੋਚੀ ਵਿੱਚ ਥ੍ਰੀਕਕਾਕਾਰਾ ਤੋਂ ਕਾਂਗਰਸ ਦੀ ਵਿਧਾਇਕਾ ਉਮਾ ਥਾਮਸ ਐਤਵਾਰ ਸ਼ਾਮ ਨੂੰ ਜਵਾਹਰ ਲਾਲ ਨਹਿਰੂ ਅੰਤਰਰਾਸ਼ਟਰੀ ਸਟੇਡੀਅਮ ਦੀ ਗੈਲਰੀ ਤੋਂ ਡਿੱਗਣ ਤੋਂ ਬਾਅਦ ਸਿਰ ਅਤੇ ਰੀੜ੍ਹ ਦੀ ਹੱਡੀ ’ਤੇ ਸੱਟ ਲੱਗਣ ਕਾਰਨ ਗੰਭੀਰ ਹਾਲਤ ਵਿੱਚ ਹੈ।

ਕੋਚੀ ਵਿੱਚ ਹਾਦਸੇ ਮਗਰੋਂ ਕਾਂਗਰਸ ਵਿਧਾਇਕ ਉਮਾ ਥਾਮਸ ਨੂੰ ਮੁੱਢਲੀ ਸਹਾਇਤਾ ਮੁਹੱਈਆ ਕਰਵਾਉਂਦੇ ਹੋਏ ਰਾਹਤ ਕਾਰਜ ’ਚ ਜੁੱਟੇ ਕਰਮੀ। -ਫੋਟੋ: ਪੀਟੀਆਈ

ਬੁਰੀ ਤਰ੍ਹਾਂ ਖੂਨ ਵਹਿ ਰਹੇ ਕਾਰਨ ਵਿਧਾਇਕਾ ਨੂੰ ਵਾਲੰਟੀਅਰਾਂ ਅਤੇ ਹੋਰਾਂ ਨੇ ਸਟੇਡੀਅਮ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਵਿਧਾਇਕਾ ਦੀ ਹਾਲਤ ਨਾਜ਼ੁਕ ਹੈ ਅਤੇ ਉਸ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਗੈਲਰੀ ਤੋਂ ਡਿੱਗਣ ਤੋਂ ਬਾਅਦ ਉਨ੍ਹਾਂ ਦਾ ਸਿਰ ਕਥਿਤ ਤੌਰ ’ਤੇ ਕੰਕਰੀਟ ਜ਼ਮੀਨ ’ਤੇ ਟਕਰਾਇਆ। ਸੂਤਰਾਂ ਨੇ ਦੱਸਿਆ ਕਿ ਉਮਾ ਥਾਮਸ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਸਾਜੀ ਚੇਰੀਅਨ ਦੁਆਰਾ ਉਦਘਾਟਨ ਕੀਤੇ ਗਏ ਡਾਂਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸਟੇਡੀਅਮ ਵਿੱਚ ਪਹੁੰਚੀ ਸੀ। -ਪੀਟੀਆਈ

Advertisement
×