ਕੋਚੀ: 13 ਸਾਲਾ ਲੜਕੀ ਵਿੱਚ ਧੜਕੇਗਾ ‘ਬਿਲਜੀਤ’ ਦਾ ਦਿਲ
ਇੱਥੋਂ ਦੇ ਪ੍ਰਾਈਵੇਟ ਹਸਪਤਾਲ ਵਿੱਚ ਅੱਜ ਕੋਲਮ ਦੇ ਇਰੂਰ ਦੀ 13 ਸਾਲਾ ਲੜਕੀ ਦੇ ਦਿਲ ਦਾ ਸਫਲਤਾਪੂਰਵਕ ਟਰਾਂਸਪਲਾਂਟ ਹੋ ਗਿਆ। ਇਹ ਲੜਕੀ ਦਿਲ ਦੀ ਗੰਭੀਰ ਬਿਮਾਰੀ ਤੋਂ ਪੀੜਤ ਸੀ, ਜਿਸ ਲਈ ਦਿਲ ਦੇ ਟ੍ਰਾਂਸਪਲਾਂਟ ਦੀ ਲੋੜ ਸੀ। ਦਿਲ ਨੇਦੁੰਬਸੇਰੀ ਦੇ...
Advertisement
ਇੱਥੋਂ ਦੇ ਪ੍ਰਾਈਵੇਟ ਹਸਪਤਾਲ ਵਿੱਚ ਅੱਜ ਕੋਲਮ ਦੇ ਇਰੂਰ ਦੀ 13 ਸਾਲਾ ਲੜਕੀ ਦੇ ਦਿਲ ਦਾ ਸਫਲਤਾਪੂਰਵਕ ਟਰਾਂਸਪਲਾਂਟ ਹੋ ਗਿਆ। ਇਹ ਲੜਕੀ ਦਿਲ ਦੀ ਗੰਭੀਰ ਬਿਮਾਰੀ ਤੋਂ ਪੀੜਤ ਸੀ, ਜਿਸ ਲਈ ਦਿਲ ਦੇ ਟ੍ਰਾਂਸਪਲਾਂਟ ਦੀ ਲੋੜ ਸੀ। ਦਿਲ ਨੇਦੁੰਬਸੇਰੀ ਦੇ ਮਾਲੂਸੇਰੀ ਦੇ ਰਹਿਣ ਵਾਲੇ ਬਿਲਜੀਤ (18) ਵੱਲੋਂ ਦਾਨ ਦਿੱਤਾ ਗਿਆ ਸੀ, ਜਿਸ ਨੂੰ ਸੜਕ ਹਾਦਸੇ ਤੋਂ ਬਾਅਦ ‘ਬ੍ਰੇਨ ਡੈੱਡ’ ਐਲਾਨ ਦਿੱਤਾ ਗਿਆ ਸੀ। ਇਸ ਮਗਰੋਂ ਬਿਲਜੀਤ ਦੇ ਪਰਿਵਾਰ ਨੇ ਉਸ ਦੇ ਅੰਗ ਦਾਨ ਕਰਨ ਲਈ ਸਹਿਮਤੀ ਦਿੱਤੀ, ਜਿਸ ਵਿੱਚ ਉਸ ਦਾ ਦਿਲ, ਗੁਰਦੇ, ਜਿਗਰ ਅਤੇ ਕੌਰਨੀਆ ਸ਼ਾਮਲ ਸਨ। ਸ਼ੁੱਕਰਵਾਰ ਸ਼ਾਮ ਨੂੰ ਲੜਕੀ ਦੇ ਪਰਿਵਾਰ ਨੂੰ ਦਿਲ ਦੀ ਉਪਲਬਧਤਾ ਬਾਰੇ ਦੱਸਿਆ ਗਿਆ, ਜਿਸ ਤੋਂ ਬਾਅਦ ਉਸ ਨੂੰ ਵੰਦੇ ਭਾਰਤ ਐਕਸਪ੍ਰੈਸ ਰਾਹੀਂ ਕੋਚੀ ਲਿਆਂਦਾ ਗਿਆ। ਇਹ ਟਰਾਂਸਪਲਾਂਟ ਕਾਰਡੀਅਕ ਸਰਜਨ ਡਾ. ਜੋਸ ਚਾਕੋ ਪੇਰੀਆਪੁਰਮ ਦੀ ਅਗਵਾਈ ਹੇਠਲੀ ਟੀਮ ਵੱਲੋਂ ਲੀਸੀ ਹਸਪਤਾਲ ਵਿੱਚ ਕੀਤਾ ਗਿਆ।
Advertisement
Advertisement
×