Kerala: ਨਾਬਾਲਗ ਵਿਦਿਆਰਥਣ ਨਾਲ ਜਬਰ-ਜਨਾਹ ਕਰਨ ਵਾਲੇ ਟਿਊਸ਼ਨ ਅਧਿਆਪਕ ਨੂੰ 111 ਸਾਲ ਦੀ ਕੈਦ
ਫਾਸਟ ਟਰੈਕ ਅਦਾਲਤ ਨੇ 1.05 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ
Advertisement
ਤਿਰੂਵਨੰਤਪੁਰਮ, 31 ਦਸੰਬਰ
ਇਥੋਂ ਦੀ ਸਪੈਸ਼ਲ ਫਾਸਟ-ਟਰੈਕ ਅਦਾਲਤ ਨੇ ਟਿਊਸ਼ਨ ਅਧਿਆਪਕ ਨੂੰ ਪੰਜ ਸਾਲ ਪਹਿਲਾਂ ਗਿਆਰਵੀਂ ਜਮਾਤ ਦੀ ਵਿਦਿਆਰਣ ਨਾਲ ਜਬਰ-ਜਨਾਹ ਦੇ ਦੋਸ਼ ਹੇਠ 111 ਸਾਲ ਕੈਦ ਬਾਮੁਸ਼ੱਕਤ ਤੇ 1.05 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਮੁਜਰਮ ਮਨੋਜ (44) ਨੂੰ ਇੱਕ ਸਾਲ ਵਾਧੂ ਸਜ਼ਾ ਭੁਗਤਣੀ ਪਵੇਗੀ। ਮਨੋਜ ਵੱਲੋਂ ਲੜਕੀ ਨਾਲ ਇਸ ਹਰਕਤ ਦਾ ਪਤਾ ਲੱਗਣ ’ਤੇ ਉਸ ਦੀ ਪਤਨੀ ਨੇ ਖ਼ੁਦਕੁਸ਼ੀ ਕਰ ਲਈ ਸੀ। ਜੱਜ ਆਰ. ਰੇਖਾ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਮਨੋਜ ਜਿਸ ਨੂੰ ਬੱਚੀ ਦਾ ਸਰਪ੍ਰਸਤ ਵੀ ਮੰਨਿਆ ਜਾਂਦਾ ਸੀ, ਨੇ ਅਜਿਹਾ ਗੁਨਾਹ ਕੀਤਾ ਹੈ ਜਿਸ ਲਈ ਰਹਿਮ ਦੀ ਕੋਈ ਗੁੰਜਾਇਸ਼ ਨਹੀਂ ਹੈ। ਜਬਰ-ਜਨਾਹ ਦੀ ਇਹ ਘਟਨਾ 2 ਜੁਲਾਈ 2019 ਦੀ ਹੈ। -ਪੀਟੀਆਈ
Advertisement
Advertisement
×