ਕੇਰਲਾ: ਫਲਸਤੀਨ ਪੱਖੀ ਪ੍ਰਦਰਸ਼ਨ ਕਾਰਨ Girls Islamic Organisation ਦੀਆਂ 30 ਕਾਰਕੁਨਾਂ ਖ਼ਿਲਾਫ਼ ਕੇਸ ਦਰਜ
Activists of girl student outfit booked over pro-Palestine demonstration
Advertisement
ਵਿਦਿਆਰਥਣਾਂ ਦੇ ਇੱਕ ਸੰਗਠਨ ਦੀਆਂ ਤੀਹ ਕਾਰਕੁਨਾਂ ’ਤੇ ਸੰਵੇਦਨਸ਼ੀਲ ecologically sensitive ਇਲਾਕੇ ’ਚ ਫਲਸਤੀਨ ਪੱਖੀ ਨਾਅਰੇ ਲਾਉਂਦਿਆਂ ਅਣਅਧਿਕਾਰਤ ਪ੍ਰਦਰਸ਼ਨ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ Pazhayangadi police ਨੇ ਮਦਾਈਪਾਰਾ Madayipara ਵਿੱਚ ਬਿਨਾਂ ਇਜਾਜ਼ਤ ਤੋਂ ਪ੍ਰਦਰਸ਼ਨ ਕਰਨ ਦੇ ਦੋਸ਼ ਹੇਠ ਅਫਰਾ ਸ਼ਿਹਾਬ Afra Shihab ਅਤੇ ਗਰਲਜ਼ ਇਸਲਾਮਕ ਆਰਗੇਨਾਈਜ਼ੇਸ਼ਨ (ਜੀਆਈਓ) Girls Islamic Organisation (GIO) ਦੀਆਂ 29 ਹੋਰ ਕਾਰਕੁਨਾਂ ਵਿਰੁੱਧ ਕੇਸ ਦਰਜ ਕੀਤਾ ਹੈ।
ਸੂਤਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਕਤ ਸੰਵੇਦਨਸ਼ੀਲ ਖੇਤਰ ਵਿੱਚ ਝੰਡੇ ਅਤੇ ਬੈਨਰ ਲੈ ਕੇ ਫਲਸਤੀਨ ਪੱਖੀ ਪ੍ਰਦਰਸ਼ਨ ਕਰਨ ਦੀਆਂ ਝਲਕਾਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵਾਇਰਲ ਹੋਣ ਮਗਰੋਂ ਪੁਲੀਸ ਨੇ ਜਾਂਚ ਸ਼ੁਰੂ ਕੀਤੀ ਅਤੇ ਖ਼ੁਦ ਨੋਟਿਸ ਲੈਂਦਿਆਂ ਕੇਸ ਦਰਜ ਕੀਤਾ।
ਮਦਾਈਪਾਰਾ ਇਸ ਉੱਤਰੀ ਜ਼ਿਲ੍ਹੇ ਵਿੱਚ ਵਾਤਾਵਰਨ ਪੱਖੋਂ ਸੰਵੇਦਨਸ਼ੀਲ ਪਹਾੜੀ ਹੈ।
Advertisement
ਐੱਫਆਈਆਰ ਮੁਤਾਬਕ ਪ੍ਰਦਰਸ਼ਨਕਾਰੀ ਇਲਾਕੇ ਵਿੱਚ ਇਕੱਠੇ ਹੋਏ ਅਤੇ ਸਮਾਜ ਵਿੱਚ ਤਣਾਅ ਪੈਦਾ ਕਰਨ ਦੇ ਇਰਾਦੇ ਨਾਲ ਫਲਸਤੀਨ ਪੱਖੀ ਨਾਅਰੇ ਲਾਉਂਦਿਆ ਪ੍ਰਦਰਸ਼ਨ ਕੀਤਾ। ਇਸ ਸਬੰਧ ’ਚ ਸ਼ਿਹਾਬ ਅਤੇ 29 ਹੋਰ ਪਛਾਣਯੋਗ ਵਿਅਕਤੀਆਂ ਵਿਰੁੱਧ ਬੀਐੱਨਐੱਸ ਧਾਰਾ 189 (2) ਅਤੇ 190 (ਗੈਰਕਾਨੂੰਨੀ ਇਕੱਠ), 191 (2) (ਦੰਗਾ) ਅਤੇ 192 (ਦੰਗਾ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਭੜਕਾਉਣਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੀ।
ਗਰਲਜ਼ ਇਸਲਾਮਿਕ ਆਰਗੇਨਾਈਜ਼ੇਸ਼ਨ (ਜੀਆਈਓ) ਮੁਸਲਿਮ ਲੜਕੀਆਂ ਦਾ ਵਿਦਿਆਰਥੀ ਸੰਗਠਨ ਹੈ।
Advertisement
×