ਕੇਰਲ: ਅਫ਼ਰੀਕਨ ਸਵਾਈਨ ਫੀਵਰ ਦਾ ਮਾਮਲਾ ਸਾਹਮਣੇ ਆਇਆ
ਤ੍ਰਿਸੁਰ, 5 ਜੁਲਾਈ ਸੂਰਾਂ ਵਿਚ ਛੂਤ ਨਾਲ ਫੈਲਣ ਵਾਲੀ ਘਾਤਕ ਬਿਮਾਰੀ ਅਫ਼ਰੀਕਨ ਸਵਾਈਨ ਫੀਵਰ ਦਾ ਤਾਜ਼ਾ ਮਾਮਲਾ ਕੇਰਲ ਦੇ ਤ੍ਰਿਸੁਰ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ। ਤ੍ਰਿਸੁਰ ਦੇ ਜ਼ਿਲ੍ਹਾ ਕਲੈਕਟਰ ਨੇ ਅਧਿਕਾਰਿਤ ਸੂਚਨਾ ਜਾਰੀ ਕਰਦਿਆਂ 310 ਸੂਰਾਂ ਨੂੰ...
Advertisement
ਤ੍ਰਿਸੁਰ, 5 ਜੁਲਾਈ
ਸੂਰਾਂ ਵਿਚ ਛੂਤ ਨਾਲ ਫੈਲਣ ਵਾਲੀ ਘਾਤਕ ਬਿਮਾਰੀ ਅਫ਼ਰੀਕਨ ਸਵਾਈਨ ਫੀਵਰ ਦਾ ਤਾਜ਼ਾ ਮਾਮਲਾ ਕੇਰਲ ਦੇ ਤ੍ਰਿਸੁਰ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ। ਤ੍ਰਿਸੁਰ ਦੇ ਜ਼ਿਲ੍ਹਾ ਕਲੈਕਟਰ ਨੇ ਅਧਿਕਾਰਿਤ ਸੂਚਨਾ ਜਾਰੀ ਕਰਦਿਆਂ 310 ਸੂਰਾਂ ਨੂੰ ਮਾਰਨ ਦੇ ਹੁਕਮ ਦਿੱਤੇ ਹਨ। ਪ੍ਰਸ਼ਾਸਨ ਵੱਲੋਂ ਉਥੋਂ 10 ਕਿਲੋਮੀਟਰ ਤੱਕ ਦਾ ਖੇਤਰ ਨਿਗਰਾਨੀ ਅਧੀਨ ਖੇਤਰ ਘੋਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਰਾਂ ਅਤੇ ਫੀਡ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਈ ਗਈ ਹੈ।- ਪੀਟੀਆਈ
Advertisement
Advertisement
Advertisement
×