DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੇਰਲ: ਢਿੱਗਾਂ ਖਿਸਕਣ ਕਾਰਨ ਲਾਪਤਾ ਹੋਏ ਵਿਅਕਤੀਆਂ ਦੀ ਭਾਲ ’ਚ ਜੁਟੇ 1300 ਬਚਾਅ ਕਰਮੀ

ਵਾਇਨਾਡ, 3 ਅਗਸਤ ਢਿੱਗਾਂ ਖ਼ਿਸਕਣ ਕਾਰਨ ਪ੍ਰਭਾਵਿਤ ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿਚ ਬਚਾਅ ਅਭਿਆਨ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਹੈ। ਮਲਬੇ ਵਿਚ ਫਸੇ ਲੋਕਾਂ ਨੂੰ ਬਚਾਉਣ ਲਈ 1300 ਤੋਂ ਜ਼ਿਆਦਾਂ ਬਚਾਅ ਕਰਮੀ, ਮਸ਼ੀਨਾਂ ਅਤੇ ਆਧੁਨੀਕ ਉਪਰਕਨਾਂ ਨੂੰ ਕੰਮ ’ਤੇ ਲਾਇਆ...
  • fb
  • twitter
  • whatsapp
  • whatsapp
featured-img featured-img
ਸੈਨਾ ਦੇ ਜਵਾਨ ਵਾਇਨਾਡ ’ਚ ਬਚਾਅ ਕਾਰਜ ਚਲਾਉਂਦੇ ਹੋਏ। -ਫਾਈਲ ਫੋਟੋ: ਪੀਟੀਆਈ
Advertisement
ਵਾਇਨਾਡ, 3 ਅਗਸਤ
ਢਿੱਗਾਂ ਖ਼ਿਸਕਣ ਕਾਰਨ ਪ੍ਰਭਾਵਿਤ ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿਚ ਬਚਾਅ ਅਭਿਆਨ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਹੈ। ਮਲਬੇ ਵਿਚ ਫਸੇ ਲੋਕਾਂ ਨੂੰ ਬਚਾਉਣ ਲਈ 1300 ਤੋਂ ਜ਼ਿਆਦਾਂ ਬਚਾਅ ਕਰਮੀ, ਮਸ਼ੀਨਾਂ ਅਤੇ ਆਧੁਨੀਕ ਉਪਰਕਨਾਂ ਨੂੰ ਕੰਮ ’ਤੇ ਲਾਇਆ ਗਿਆ ਹੈ। ਹੁਣ ਤੱਕ ਲੱਗਭੱਗ 300 ਵਿਅਕਤੀਆਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਇਸ ਮੌਕੇ ਫੌ਼ਜ, ਪੁਲੀਸ ਅਤੇ ਐਮਰਜੈਂਸੀ ਵਿਭਾਗ ਦੀ ਅਗਵਾਈ ਹੇਠ ਖੋਜ ਅਤੇ ਬਚਾਅ ਕਾਰਜਾਂ ਨੂੰ ਚਲਾਉਣ ਵਿੱਚ ਮੁਹਾਰਤ ਰੱਖਣ ਵਾਲੀਆਂ ਨਿੱਜੀ ਕੰਪਨੀਆਂ ਅਤੇ ਵਾਲੰਟੀਅਰ ਵੀ ਹਿੱਸਾ ਲੈ ਰਹੇ ਹਨ। ਢਿੱਗਾਂ ਖਿਸਕਣ ਕਾਰਨ ਮੁੰਡਕਾਈ ਅਤੇ ਚੂਰਲਮਾਲਾ ਦੇ ਰਿਹਾਇਸ਼ੀ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਪੱਥਰ ਅਤੇ ਦਰੱਖਤ ਡਿੱਗ ਗਏ ਹਨ, ਜਿਸ ਕਾਰਨ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਲੱਭਣਾ ਲਈ ਮੁਸ਼ਕਲ ਸਾਹਮਣਾ ਕਰਨਾ ਪੈ ਰਿਹਾ ਹੈ। -ਪੀਟੀਆਈ
Advertisement
×